ਵਿਦੇਸ਼ੀ ਦੌਰਿਆਂ ''ਤੇ ਕੋਹਲੀ ਲਈ ''ਹੁਕਮ ਦਾ ਇੱਕਾ'' ਸਾਬਤ ਹੋਵੇਗਾ ਇਹ ਭਾਰਤੀ ਗੇਂਦਬਾਜ਼

11/21/2017 11:50:35 AM

ਕੋਲਕਾਤਾ (ਬਿਊਰੋ)— ਸ਼੍ਰੀਲੰਕਾ ਖਿਲਾਫ ਈਡਨ ਗਾਰਡਨਸ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤੀ ਟੀਮ ਵਲੋਂ ਕੁਲ ਅੱਠ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਜਿੱਥੇ ਆਪਣੀ ਫਿਟਨੈਸ ਨੂੰ ਦਰਸਾਇਆ ਹੈ ਉੱਥੇ ਹੀ ਉਨ੍ਹਾਂ ਦੀ ਗੇਂਦਬਾਜ਼ੀ 'ਚ ਵੀ ਨਿਖਾਰ ਦਿੱਸ ਰਿਹਾ ਹੈ। ਜਿਸ ਕਾਰਨ ਉਹ ਸ਼੍ਰੀਲੰਕਾ 'ਤੇ ਪਹਿਲੇ ਟੈਸਟ 'ਚ ਕਾਲ ਦੀ ਤਰ੍ਹਾ ਸਾਬਤ ਹੋਏ। ਤਾਂ ਅਜਿਹੇ 'ਚ ਟੀਮ ਨਾਲ ਵਿਦੇਸ਼ੀ ਦੌਰੇ 'ਤੇ ਇਹ ਗੇਂਦਬਾਜ਼ ਵਧੀਆ ਸਾਬਤ ਹੋਵੇਗਾ, ਜਿਸ ਨੂੰ ਕੋਹਲੀ ਨੇ ਖੁਦ ਵੀ ਕਬੂਲ ਕੀਤਾ ਹੈ। ਸ਼੍ਰੀਲੰਕਾ ਦੀਆ 8 ਵਿਕਟਾਂ ਹਾਸਲ ਕਰਨ ਵਾਲੇ ਭੁਵੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਸਖਤ ਮਿਹਨਤ ਦਾ ਫਲ ਹੈ। ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਦੇ ਇਨਾਮ ਨਾਲ ਨਵਾਜਿਆ ਗਿਆ। ਭੁਵਨੇਸ਼ਵਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਫਿਟਨੈਸ ਨੂੰ ਵਧੀਆ ਫ਼ਾਰਮ ਵਿਚ ਲਿਆਉਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਉਸੀ ਦਾ ਫਲ ਉਨ੍ਹਾਂ ਨੂੰ ਮਿਲ ਰਿਹਾ ਹੈ।

ਖਰਾਬ ਰੌਸ਼ਨੀ ਕਾਰਨ ਮੈਚ ਡਰਾਅ
ਕੌਮਾਂਤਰੀ ਕ੍ਰਿਕਟ ਦੇ ਤਜ਼ਰਬੇ ਤੋਂ ਭੁਵਨੇਸ਼ਵਰ ਇਹ ਜਾਣ ਪਾਏ ਹਨ ਕਿ ਉਨ੍ਹਾਂ ਨੂੰ ਆਪਣੇ ਖੇਡ ਦੇ ਕਿਸ ਖੇਤਰ ਵਿਚ ਸੁਧਾਰ ਦੀ ਜ਼ਰੂਰਤ ਹੈ। ਉੱਤਰ ਪ੍ਰਦੇਸ਼ ਦੇ ਕ੍ਰਿਕਟ ਖਿਡਾਰੀ ਭੁਵਨੇਸ਼ਵਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ਉੱਤੇ ਭਾਰਤ ਵਲੋਂ ਦੂਜੀ ਪਾਰੀ ਵਿਚ ਦਿੱਤੇ 231 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਉਤਰੀ ਸ਼੍ਰੀਲੰਕਾ ਨੂੰ 14 ਦੇ ਸਕੋਰ ਉੱਤੇ ਆਪਣੇ ਤਿੰਨ ਵਿਕਟ ਗੁਆਉਣੇ ਪਏ। ਉਨ੍ਹਾਂ ਨੇ ਇਸ ਪਾਰੀ ਵਿਚ ਕੁਲ ਚਾਰ ਵਿਕਟਾਂ ਲਈਆਂ। ਸ਼੍ਰੀਲੰਕਾ 74 ਦੇ ਸਕੋਰ ਉੱਤੇ ਆਪਣੇ ਸੱਤ ਵਿਕਟਾਂ ਗੁਆ ਚੁੱਕੀ ਸੀ, ਪਰ ਖ਼ਰਾਬ ਰੋਸ਼ਨੀ ਕਾਰਨ ਇਸ ਮੈਚ ਨੂੰ ਡਰਾ ਕਰਵਾ ਦਿੱਤਾ ਗਿਆ।

ਦੂਜੀ ਪਾਰੀ ਵਿਚ ਗੇਂਦਬਾਜ਼ੀ ਮੁਸ਼ਕਲ ਸੀ
ਭੁਵਨੇਸ਼ਵਰ ਨੇ ਕਿਹਾ,“''ਮੈਂ ਜਦੋਂ ਡੈਬਿਊ ਕੀਤਾ ਸੀ, ਤਾਂ ਮੈਂ ਪੂਰੀ ਤਰ੍ਹਾਂ ਨਾਲ ਸਵਿੰਗ ਗੇਂਦਬਾਜ਼ੀ ਉੱਤੇ ਨਿਰਭਰ ਸੀ। ਕੌਮਾਂਤਰੀ ਕ੍ਰਿਕਟ ਤੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਨੂੰ ਆਪਣੀ ਗੇਂਦਬਾਜ਼ੀ ਵਿਚ ਸੁਧਾਰ ਦੀ ਜ਼ਰੂਰਤ ਹੈ। ਮੈਂ ਆਪਣੀ ਫਿਟਨੈਸ ਉੱਤੇ ਸਖਚ ਮਿਹਨਤ ਕੀਤੀ ਅਤੇ ਇਸ ਦਾ ਫਲ ਮੈਨੂੰ ਮਿਲ ਰਿਹਾ ਹੈ। ਭੁਵਨੇਸ਼ਵਰ ਨੇ ਕਿਹਾ ਕਿ ਦੂਜੀ ਪਾਰੀ ਵਿਚ ਗੇਂਦਬਾਜ਼ੀ ਕਰਨਾ ਥੋੜ੍ਹਾ ਮੁਸ਼ਕਲ ਸੀ, ਕਿਉਂਕਿ ਪਿੱਚ ਬਹੁਤ ਸੁੱਕ ਗਈ ਸੀ। ਹਾਲਾਂਕਿ, ਗੇਂਦ ਰਿਵਰਸ ਹੋ ਰਹੀ ਸੀ ਅਤੇ ਇਸ ਤੋਂ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ।''

ਸਾਡੀਆਂ ਯੋਜਨਾਵਾਂ ਦੇ ਮਹੱਤਵਪੂਰਨ ਹਿੱਸਾ ਹੋਣਗੇ
ਕਪਤਾਨ ਵਿਰਾਟ ਕੋਹਲੀ ਨੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਤਾਰੀਫ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਟੀਮ ਦੀ ਯੋਜਨਾ ਦਾ ਮਹੱਤਵਪੂਰਣ ਹਿੱਸਾ ਹੈ, ਖਾਸ ਕਰ ਕੇ ਵਿਦੇਸ਼ੀ ਦੌਰਿਆਂ ਲਈ। ਕੋਹਲੀ ਨੇ ਮੈਚ ਦੇ ਬਾਅਦ ਕਿਹਾ,“''ਉਹ ਭਾਰਤ ਲਈ ਹਰ ਟੈਸਟ ਮੈਚ ਵਿਚ ਖੇਡਣ ਦੇ ਮਜ਼ਬੂਤ ਦਾਅਵੇਦਾਰ ਹੈ। ਉਹ ਸਾਡੀਆਂ ਯੋਜਨਾਵਾਂ ਦੇ ਮਹੱਤਵਪੂਰਣ ਹਿੱਸਾ ਹੋਣਗੇ, ਖਾਸ ਕਰ ਕੇ ਵਿਦੇਸ਼ੀ ਦੌਰਿਆਂ ਉੱਤੇ।''”


Related News