ਦਿੱਲੀ ਵਿਸ਼ਵ ਕੱਪ ਦਾ ਓਲੰਪਿਕ ਕੋਟਾ ਬੀਜਿੰਗ, ਮਿਊਨਿਖ ''ਚ ਸ਼ਾਮਲ
Wednesday, Mar 27, 2019 - 10:24 PM (IST)

ਨਵੀਂ ਦਿੱਲੀ- ਭਾਰਤ ਦੇ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਕਾਰਨ ਦਿੱਲੀ ਵਿਸ਼ਵ ਕੱਪ 'ਚੋਂ ਵਾਪਸ ਲਏ ਗਏ 25 ਮੀਟਰ ਏਅਰ ਪਿਸਟਲ ਦੇ 2 ਓਲੰਪਿਕ ਕੋਟਾ ਬੁੱਧਵਾਰ ਨੂੰ ਬੀਜਿੰਗ ਤੇ ਮਿਊਨਿਖ 'ਚ ਹੋਣ ਵਾਲੇ ਅਗਲੇ ਵਿਸ਼ਵ ਕੱਪ ਵਿਚ ਜੋੜ ਦਿੱਤੇ ਗਏ। ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਮਹਾਸੰਘ (ਆਈ. ਐੱਸ. ਐੱਸ. ਐੱਫ.) ਨੇ ਬਿਆਨ 'ਚ ਦੱਸਿਆ ਕਿ ਬੀਜਿੰਗ ਵਿਸ਼ਵ ਕੱਪ 21 ਤੋਂ 28 ਅਪ੍ਰੈਲ ਵਿਚਾਲੇ ਜਦਕਿ ਮਿਊਨਿਖ 'ਚ 24 ਤੋਂ 31 ਮਈ ਵਿਚਾਲੇ ਖੇਡਿਆ ਜਾਵੇਗਾ।
ਆਈ. ਐੱਸ. ਐੱਸ. ਐੱਫ. ਨੇ ਕਿਹਾ ਕਿ ਫਰਵਰੀ 'ਚ ਨਵੀਂ ਦਿੱਲੀ 'ਚ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਦੌਰਾਨ 25 ਮੀਟਰ ਏਅਰ ਪਿਸਟਲ 'ਚ ਵਾਪਸ ਲਿਆ ਗਿਆ ਓਲੰਪਿਕ ਕੋਟੇ ਨੂੰ ਬੀਜਿੰਗ ਤੇ ਮਿਊਨਿਖ ਵਿਸ਼ਵ ਕੱਪ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਬੀਜਿੰਗ ਤੇ ਮਿਊਨਿਖ 'ਚ 25 ਮੀਟਰ ਰੈਪਿਡ ਏਅਰ ਪਿਸਟਲ 'ਚ 3 ਓਲੰਪਿਕ ਕੋਟਾ ਦਾਂਅ 'ਤੇ ਲੱਗਾ ਹੋਵੇਗਾ।