ਜਾਪਾਨ ’ਚ ਕੋਵਿਡ-19 ਐਮਰਜੈਂਸੀ ਕਾਰਨ ਓਲੰਪਿਕ ਆਯੋਜਕ ਦਰਸ਼ਕਾਂ ’ਤੇ ਲਾਉਣਗੇ ਪਾਬੰਦੀ

Thursday, Jul 08, 2021 - 09:16 PM (IST)

ਜਾਪਾਨ ’ਚ ਕੋਵਿਡ-19 ਐਮਰਜੈਂਸੀ ਕਾਰਨ ਓਲੰਪਿਕ ਆਯੋਜਕ ਦਰਸ਼ਕਾਂ ’ਤੇ ਲਾਉਣਗੇ ਪਾਬੰਦੀ

ਸਪੋਰਟਸ ਡੈਸਕ— ਜਾਪਾਨ ਵੱਲੋਂ ਐਮਰਜੈਂਸੀ ਦੇ ਐਲਾਨ ਦੇ ਬਾਅਦ ਓਲੰਪਿਕ ਆਯੋਜਕ ਇਸ ਸਾਲ ਖੇਡਾਂ ’ਚ ਸਾਰੇ ਦਰਸ਼ਕਾਂ ’ਤੇ ਪਾਬੰਦੀ ਲਗਾ ਰਹੇ ਹਨ, ਜੋ ਕਿ ਨਵੀਂ ਕੋਵਿਡ-19 ਲਹਿਰ ’ਤੇ ਰੋਕ ਲਾਉਣ ਲਈ ਹੈ। ਆਯੋਜਕਾਂ ਨੇ ਪਹਿਲਾਂ ਹੀ ਕੌਮਾਂਤਰੀ ਦਰਸ਼ਕਾਂ ਦੇ ਸਟੇਡੀਅਮ ’ਚ ਮੈਚ ਦੇਖਣ ’ਤੇ ਬੈਨ ਲਾ ਦਿੱਤਾ ਸੀ ਤੇ ਘਰੇਲੂ ਦਰਸ਼ਕਾਂ ਦੀ ਸਮਰਥਾ ਦੇ 50 ਫ਼ੀਸਦੀ ਜਾਂ 10,000 ਲੋਕਾਂ ਦੇ ਸਟੇਡੀਅਮ ’ਚ ਪ੍ਰਵੇਸ਼ ਦੀ ਗਿਣਤੀ ਨਿਰਧਾਰਤ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਜਨਮ ਦਿਨ ’ਤੇ ਖ਼ਾਸ : ਜਾਣੋ ਸੌਰਵ ਗਾਂਗੁਲੀ ਦੇ ਉਨ੍ਹਾਂ ਚੋਣਵੇਂ ਯਾਦਗਾਰ ਰਿਕਾਰਡਸ ਬਾਰੇ ਜੋ ਹਨ ਬੇਹੱਦ ਖ਼ਾਸ

ਖੇਡਾਂ ’ਚ ਵਾਇਰਸ ਦੇ ਫ਼ੈਲਣ ਨੂੰ ਰੋਕਣ ਲਈ ਅਥਲੀਟਾਂ ਤੇ ਗੁਆਂਢੀ ਖੇਤਰਾਂ ਦੋਹਾਂ ਦੀ ਰੱਖਿਆ ਕਰਨ ਦਾ ਬੇਹੱਦ ਦਬਾਅ ਹੈ। ਖੇਡਾਂ ’ਚ ਹਿੱਸਾ ਲੈਣ ਲਈ 11,000 ਤੋਂ ਵੱਧ ਮੁਕਾਬਲੇਬਾਜ਼ਾਂ ਦੇ ਜਾਪਾਨ ਦੀ ਯਾਤਰਾ ਕਰਨ ਦੀ ਉਮੀਦ ਹੈ, ਨਾਲ ਹੀ ਹਜ਼ਾਰਾਂ ਅਧਿਕਾਰੀ ਤੇ ਕਰਮਚਾਰੀ ਵੀ ਹਿੱਸਾ ਲੈਣ ਲਈ ਤਿਆਰ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਜਾਪਾਨ ’ਚ ਰਾਸ਼ਟਰੀ ਪੱਧਰ ’ਤੇ ਲਗਭਗ 8,11000 ਕੋਰੋਨਾਵਾਇਰਸ ਦੇ ਮਾਮਲੇ ਪਾਏ ਗਏ ਹਨ ਤੇ 14,800 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਰਾਸ਼ਟਰ ਨੂੰ ਟੀਕਾਕਰਨ ਦੀ ਬੇਹੱਦ ਹੌਲੀ ਰਫ਼ਤਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸੀ. ਐੱਨ. ਬੀ. ਸੀ. ਦੀ ਮੂਲ ਕੰਪਨੀ ਐੱਨ. ਬੀ. ਸੀ. ਯੂਨੀਵਰਸਲ ਆਪਣੇ ਨੈਟਵਰਕ ਤੇ ਸਟ੍ਰੀਮਿੰਗ ਪਲੈਟਫ਼ਾਰਮ ’ਤੇ ਟੋਕੀਓ ਓਲੰਪਿਕ ਤੋਂ 7,000 ਘੰਟੇ ਤੋਂ ਵੱਧ ਦੀ ਸਮੱਗਰੀ ਦਿਖਾਉਣ ਦੀ ਯੋਜਨਾ ਬਣਾ ਰਹੀ ਹੈ। ਹੁਣ ਐੱਨ. ਬੀ. ਸੀ. ਨੂੰ ਇਸ ਗੱਲ ਤੋਂ ਜੂਝਣਾ ਹੋਵੇਗਾ ਕਿ ਕੀ ਦਰਸ਼ਕਾਂ ਨੂੰ ਦਰਸ਼ਕਾਂ ਦੇ ਬਿਨਾ ਕੋਈ ਫ਼ਰਕ ਨਜ਼ਰ ਆਉਂਦਾ ਹੈ। ਅਕਸਰ ਇਨ੍ਹਾਂ ਹਾਲਾਤਾਂ ’ਚ  ਦਰਸ਼ਕਾਂ ਦੀ ਹਾਜ਼ਰੀ ਦੇ ਕਿਸੇ ਨਾ ਕਿਸੇ ਰੂਪ ਨੂੰ ਦਿਖਾਉਣ ਲਈ ਡਿਜੀਟਲ ਸੀਟਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨੈਸ਼ਨਲ ਫ਼ੁੱਟਬਾਲ ਲੀਗ ਤੇ ਲੀਗ ਬੇਸਬਾਲ ਸਮੇਤ ਯੂ. ਐੱਸ. ਪ੍ਰੋ ਲੀਗ ’ਚ ਵੀ ਭੀੜ ਦੇ ਸ਼ੋਰ ਦੀ ਨਕਲ ਕਰਨ ਲਈ ਪ੍ਰਸਾਰਨ ’ਚ ਨਕਲੀ ਆਵਾਜ਼ ਨੂੰ ਸ਼ਾਮਲ ਕੀਤਾ ਗਿਆ ਸੀ। ਦਰਸ਼ਕਾਂ ਦੇ ਬਿਨਾ ਦਰਸ਼ਕਾਂ ਨੂੰ ਖੇਡ ਪ੍ਰਸਾਰਨ ’ਚ ਵਿਅਸਤ ਰੱਖਣਾ ਚੁਣੌਤੀਪੂਰਨ ਹੈ। ਇਸ ਲਈ ਐੱਨ. ਬੀ. ਸੀ. ਉਤਪਾਦਨ ਵਧਾਉਣ ਲਈ ਤਕਨੀਕ ਦੀ ਵਰਤੋਂ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹਾਸ਼ਿਮ ਅਮਲਾ ਨੇ 6 ਸਾਲ ਬਾਅਦ ਖੇਡੀ ਸਭ ਤੋਂ ਹੌਲੀ ਪਾਰੀ, 278 ਗੇਂਦਾਂ ’ਚ ਬਣਾਈਆਂ 40 ਤੋਂ ਵੀ ਘੱਟ ਦੌੜਾਂ

2014 ’ਚ, ਮੀਡੀਆ ਦੀ ਦਿੱਗਜ ਕੰਪਨੀ ਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਪਣੀ ਸਾਂਝੇਦਾਰੀ ਦਾ ਵਿਸਥਾਰ ਕਰਨ ਲਈ 7.75 ਬਿਲੀਅਨ ਡਾਲਰ ਦੇ ਮੀਡੀਆ ਅਧਿਕਾਰ ਸੌਦੇ ’ਤੇ ਸਹਿਮਤੀ ਜਤਾਈ। ਵਰਤਮਾਨ ਸਮਝੌਤਾ 2032 ਤਕ ਚਲਣਾ ਹੈ। ਫਿਰ ਵੀ ਬਿਨਾ ਪ੍ਰਸ਼ੰਸਕਾਂ ਦੇ ਓਲੰਪਿਕ ਆਈ. ਓ. ਸੀ. ਲਈ ਟਿਕਟ ਮਾਲੀਏ ਨੂੰ ਨਸ਼ਟ ਕਰ ਦੇਵੇਗਾ। ਰਾਇਟਰਸ ਮੁਤਾਬਕ ਦੇਰੀ ਨਾਲ ਖੇਡਾਂ ਦਾ ਬਜਟ ਪਹਿਲਾਂ ਹੀ ਅੰਦਾਜ਼ਨ 15.4 ਬਿਲੀਅਨ ਡਾਲਰ ਦਾ ਹੋ ਗਿਆ ਹੈ, ਤੇ ਲਗਭਗ 815 ਮਿਲੀਅਨ ਡਾਲਰ ਦਾ ਟਿਕਟ ਮਾਲੀਆ ਲਗਭਗ ਸਿਫ਼ਰ ਹੋ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News