ਓਲੰਪਿਕ ’ਚ ਸੋਨ ਤਮਗਾ ਸਾਡਾ ਮੁੱਖ ਟੀਚਾ : ਹਾਕੀ ਮਿਡਫੀਲਡਰ ਪਾਲ
Saturday, May 08, 2021 - 12:54 AM (IST)
ਬੈਂਗਲੁਰੂ– ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਰਾਜ ਕੁਮਾਰ ਪਾਲ ਨੇ ਕਿਹਾ ਕਿ ਇਸ ਸਾਲ ਓਲੰਪਿਕ ਵਿਚ ਸੋਨ ਤਮਗਾ ਜਿੱਤਣਾ ਟੀਮ ਦਾ ਮੁੱਖ ਟੀਚਾ ਹੈ ਤੇ ਇਸ ਦੇ ਲਈ ਉਹ ਤੇ ਉਸ ਦੀ ਟੀਮ ਲਗਾਤਾਰ ਸਖਤ ਮਿਹਨਤ ਕਰ ਰਹੀ ਹੈ। ਭਾਰਤ ਨੇ 1980 ਵਿਚ ਮਾਸਕੋ ਓਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਨ੍ਹਾਂ ਖੇਡਾਂ ਵਿਚ ਹਾਕੀ ਵਿਚ ਕੋਈ ਤਮਗਾ ਨਹੀਂ ਜਿੱਤਿਆ ਹੈ। ਟੋਕੀਓ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਵਿਚਾਲੇ ਖੇਡੀਆਂ ਜਾਣਗੀਆਂ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ
ਪਾਲ ਨੇ ਕਿਹਾ,‘‘ਓਲੰਪਿਕ ਵਿਚ ਸੋਨ ਤਮਗਾ ਸਾਡੇ ਸਾਰਿਆਂ ਦਾ ਮੁੱਖ ਟੀਚਾ ਹੈ ਤੇ ਇਸ ਸਾਲ ਦੀਆਂ ਓਲੰਪਿਕ ਖੇਡਾਂ ਵਿਚ ਅਸੀਂ ਇਸ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ।’’ ਪਾਲ ਨੇ ਪਿਛਲੇ ਸਾਲ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਵਿਰੁੱਧ ਡੈਬਿਊ ਕੀਤਾ ਸੀ। ਇਹ 23 ਸਾਲਾ ਖਿਡਾਰੀ ਤਦ ਤੋਂ ਆਪਣੀ ਤਰੱਕੀ ਤੋਂ ਖੁਸ਼ ਹੈ ਤੇ ਭਵਿੱਖ ਵਿਚ ਦੇਸ਼ ਲਈ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
ਉਸ ਨੇ ਕਿਹਾ,‘‘ਕਿਸੇ ਵੀ ਚੀਜ਼ ਵਿਚ ਤੁਹਾਡੀ ਸ਼ੁਰੂਆਤ ਮਹੱਤਵਪੂਰਨ ਹੁੰਦੀ ਹੈ ਤੇ ਇਸ ਲਈ ਮੈਂ ਆਪਣੇ ਕੌਮਾਂਤਰੀ ਕਰੀਅਰ ਦੀ ਚੰਗੀ ਸ਼ੁਰੂਆਤ ਕਰਨਾ ਚਾਹੁੰਦਾ ਸੀ। ਪਿਛਲੇ ਸਾਲ ਬੈਲਜੀਅਮ ਵਿਰੁੱਧ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਵਿਚ ਜਦੋਂ ਮੈਨੂੰ ਪਹਿਲੀ ਵਾਰ ਮੈਦਾਨ ’ਤੇ ਉਤਰਨ ਦਾ ਮੌਕਾ ਮਿਲਿਆ ਤਾਂ ਇਹ ਸੁਪਨਾ ਸੱਚ ਹੋਣ ਵਰਗਾ ਸੀ ਤੇ ਅਜੇ ਤਕ ਮੇਰੇ ਲਈ ਜਿਸ ਤਰ੍ਹਾਂ ਨਾਲ ਚੀਜ਼ਾਂ ਅੱਗੇ ਵਧੀਆਂ ਹਨ, ਉਸ ਤੋਂ ਮੈਂ ਅਸਲ ਵਿਚ ਕਾਫੀ ਖੁਸ਼ ਹਾਂ।’’ ਪਾਲ ਨੇ ਕਿਹਾ, ‘‘ਆਸਟਰੇਲੀਆ ਵਿਰੁੱਧ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਦੋ ਗੋਲ ਕਰਨ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਤੇ ਇਸ ਤੋਂ ਬਾਅਦ ਮੈਂ ਉਹ ਹੀ ਲੈਅ ਬਰਕਰਾਰ ਰੱਖਣ ’ਤੇ ਧਿਆਨ ਦੇ ਰਿਹਾ ਹਾਂ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।