ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇਕ ਹੋਰ ਵੱਡੀ ਛਾਲ, ਵਿਸ਼ਵ ਰੈਂਕਿੰਗ 'ਚ ਹਾਸਲ ਕੀਤਾ ਇਹ ਮੁਕਾਮ

Thursday, Aug 12, 2021 - 02:39 PM (IST)

ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇਕ ਹੋਰ ਵੱਡੀ ਛਾਲ, ਵਿਸ਼ਵ ਰੈਂਕਿੰਗ 'ਚ ਹਾਸਲ ਕੀਤਾ ਇਹ ਮੁਕਾਮ

ਮੁੰਬਈ- ਟੋਕੀਓ ਓਲੰਪਿਕਸ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਸੋਨੇ ਦੇ ਤਮਗੇ ਨੇ ਭਾਰਤ ਦੇ ਨੀਰਜ ਚੋਪੜਾ ਨੂੰ ਹਰ ਬੁੱਧਵਾਰ ਨੂੰ ਅਪਡੇਟ ਕੀਤੀ ਜਾਣ ਵਾਲੀ ਤਾਜ਼ਾ ਵਿਸ਼ਵ ਅਥਲੈਟਿਕਸ ਰੈਂਕਿੰਗ ਵਿਚ 14 ਸਥਾਨਾਂ ਦੇ ਸੁਧਾਰ ਦੇ ਨਾਲ ਦੂਜੇ ਸਥਾਨ 'ਤੇ ਪਹੁੰਚਾ ਦਿੱਤਾ ਹੈ। ਚੋਪੜਾ ਨੇ ਸ਼ਨੀਵਾਰ ਨੂੰ 87.58 ਮੀਟਰ ਦੇ ਜੈਵਲਿਨ ਥ੍ਰੋਅ ਨਾਲ ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਨਾਲ ਕੀਤੀ ਮੁਲਾਕਾਤ

ਜਰਮਨੀ ਦੇ ਜੋਹਾਨਸ ਵੈਟਰ 1395 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। 1396 ਅੰਕਾਂ ਨਾਲ ਵੈਟਰ ਟੋਕੀਓ ਦੇ ਫਾਈਨਲ ਵਿਚ ਨੌਵੇਂ ਸਥਾਨ 'ਤੇ ਰਹੇ। ਪੋਲੈਂਡ ਦੇ ਮਾਰਸਿਨ ਕ੍ਰੁਕੋਵਸਕੀ 1302 ਅੰਕਾਂ ਨਾਲ ਤੀਜੇ ਸਥਾਨ 'ਤੇ ਹਨ, ਜਦੋਂਕਿ ਟੋਕੀਓ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੈੱਕ ਗਣਰਾਜ ਦੇ ਜੈਕਬ ਵਾਡਲੇਜਚ 1298 ਅੰਕਾਂ ਨਾਲ ਚੌਥੇ ਸਥਾਨ' ਤੇ ਹਨ। ਜਰਮਨੀ ਦੇ ਜੂਲੀਅਨ ਵੇਬਰ 1291 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹਨ। 

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਸਰਕਾਰ ਦਾ ਐਲਾਨ, ਮਹਿਲਾ ਹਾਕੀ ਖਿਡਾਰਨ ਰਜਨੀ ਨੂੰ ਦੇਵੇਗੀ 25 ਲੱਖ ਰੁਪਏ ਦਾ ਨਕਦ ਇਨਾਮ

ਦੱਸ ਦੇਈਏ ਕਿ ਚੋਪੜਾ ਅਥਲੈਟਿਕਸ ਵਿਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਓਲੰਪਿਕ ਵਿਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਹਨ। ਚੋਪੜਾ ਇਸ ਸਮੇਂ ਬ੍ਰੇਕ 'ਤੇ ਹਨ। ਉਨ੍ਹਾਂ ਨੇ ਓਲੰਪਿਕ ਤੋਂ ਪਹਿਲਾਂ ਵਿਦੇਸ਼ਾਂ ਵਿਚ 4 ਇਵੈਂਟਸ ਵਿਚ ਹਿੱਸਾ ਲਿਆ ਸੀ। ਚੋਪੜਾ ਦਾ ਹੁਣ ਟੀਚਾ ਹੈ ਕਿ ਉਹ ਅਗਲੇ ਕੁਝ ਸਾਲਾਂ ਵਿਚ ਜੈਵਲਿਨ ਥ੍ਰੋਅ ਵਿਚ 90 ਮੀਟਰ ਦਾ ਅੰਕੜਾ ਪਾਰ ਕਰੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News