ਓਲੰਪੀਅਨ ਤੇ 1962 ਏਸ਼ੀਆਈ ਖੇਡਾਂ ਦੇ ਫੁੱਟਬਾਲ ਚੈਂਪੀਅਨ ਚੰਦਰਸ਼ੇਖਰ ਦਾ ਦਿਹਾਂਤ

Wednesday, Aug 25, 2021 - 01:56 PM (IST)

ਓਲੰਪੀਅਨ ਤੇ 1962 ਏਸ਼ੀਆਈ ਖੇਡਾਂ ਦੇ ਫੁੱਟਬਾਲ ਚੈਂਪੀਅਨ ਚੰਦਰਸ਼ੇਖਰ ਦਾ ਦਿਹਾਂਤ

ਕੋਚੀ- ਸਾਬਕਾ ਓਲੰਪੀਅਨ ਫੁੱਟਬਾਲ ਖਿਡਾਰੀ ਤੇ 1962 ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਪੀ. ਚੰਦਰਸ਼ੇਖਰ ਦਾ ਮੰਗਲਵਾਰ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ। ਉਹ 85 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਪਰਿਵਾਰ ਨਾਲ ਜੁੜੇ ਸੂਤਰ ਨੇ ਦੱਸਿਆ ਕਿ ਆਪਣੇ ਖੇਡ ਦੇ ਦਿਨਾਂ 'ਚ ਡਿਫੈਂਡਰ ਦੀ ਭੂਮਿਕਾ ਨਿਭਾਉਣ ਵਾਲੇ ਚੰਦਰਸ਼ੇਖਰ ਕੁਝ ਸਮੇਂ ਤੋਂ ਉਮਰ ਸਬੰਧੀ ਬੀਮਾਰੀਆਂ ਨਾਲ ਪੀੜਤ ਸਨ। 
ਇਹ ਵੀ ਪੜ੍ਹੋ : Tokyo Paralympics 2020 : ਲੀ ਕੀਆਨ ਤੋਂ ਸੋਨਲਬੇਨ ਤੇ ਯਿੰਗ ਝਾਊ ਤੋਂ ਭਾਵਿਨਾਬੇਨ ਹਾਰੀਆਂ

ਉਨ੍ਹਾਂ ਨੇ ਕੁਝ ਟੂਰਨਾਮੈਂਟ ਚ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਸੀ। ਉਹ 1962 ਜਕਾਰਤਾ ਏਸ਼ੀਆਈ ਖੇਡਾਂ ਚ ਸੋਨ ਤਮਗ਼ਾ ਜਿੱਤਣ ਵਾਲੀ ਟੀਮ ਤੋਂ ਇਲਾਵਾ 1960 ਰੋਮ ਓਲੰਪਿਕ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਤ੍ਰਿਸ਼ੂਰ ਜ਼ਿਲੇ ਦੇ ਇਰਿੰਜਾਲਾਕੁਡਾ ਦੇ ਰਹਿਣ ਵਾਲੇ ਇਸ ਸਾਬਕਾ ਖਿਡਾਰੀ ਨੇ 1958-1966 ਤਕ 25 ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 1959 'ਚ ਏਸ਼ੀਆਈ ਕੱਪ ਕੁਆਲੀਫ਼ਾਇਰਸ 'ਚ ਡੈਬਿਊ ਕੀਤਾ ਸੀ। ਉਹ 1961 'ਚ ਮਰਡੇਕਾ ਕੱਪ 'ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਵੀਨਸ ਵਿਲੀਅਮਸ ਸ਼ਿਕਾਗੋ ਓਪਨ ਦੇ ਪਹਿਲੇ ਦੌਰ ’ਚ ਬਾਹਰ

ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐਫ. ਐਫ) ਨੇ ਚੰਦਰਸ਼ੇਖਰ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਏ. ਆਈ. ਐਫ. ਐਫ. ਦੇ ਪ੍ਰਧਾਨ ਪ੍ਰਫੁੱਲ ਕੁਮਾਰ ਨੇ ਆਪਣੇ ਸੋਗ ਸੰਦੇਸ਼ ਚ ਕਿਹਾ ਕਿ ਇਹ ਸੁਣ ਕੇ ਦੁੱਖ ਲੱਗਾ ਕਿ ਚੰਦਰਸ਼ੇਖਰ ਨਹੀਂ ਰਹੇ। ਭਾਰਤ 'ਚ ਫੁੱਟਬਾਲ ਖੇਡ 'ਚ ਦਿੱਤੇ ਉਨ੍ਹਾਂ ਦੇ ਯੋਗਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਹੈ। ਏ. ਆਈ. ਐਫ. ਐਫ ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਕਿਹਾ ਕਿ ਚੰਦਰਸ਼ੇਖਰ ਕਈ ਪੀੜ੍ਹੀਆਂ ਲਈ ਇਕ ਪ੍ਰੇਰਣਾ ਦੇ ਸਰੋਤ ਰਹੇ ਹਨ ਤੇ ਆਪਣੇ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਕਈ ਪੁਰਸਕਾਰ ਜਿੱਤੇ। ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਉਂਦਾ ਹਾਂ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News