NZ vs IND : ਭਾਰਤੀ ਟੀਮ ਆਕਲੈਂਡ ਪਹੁੰਚੀ
Tuesday, Jan 21, 2020 - 11:15 PM (IST)

ਆਕਲੈਂਡ- ਭਾਰਤੀ ਟੀਮ ਮੰਗਲਵਾਰ ਨੂੰ 6 ਹਫਤਿਆਂ ਦੇ ਨਿਊਜ਼ੀਲੈਂਡ ਦੌਰੇ ਲਈ ਆਕਲੈਂਡ ਪਹੁੰਚ ਗਈ ਹੈ, ਜਿੱਥੇ ਸ਼ੁੱਕਰਵਾਰ ਨੂੰ 5 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਟੀ-20 ਲੜੀ ਤੋਂ ਇਲਾਵਾ ਭਾਰਤੀ ਟੀਮ 3 ਵਨ ਡੇ ਤੇ ਦੋ ਟੈਸਟ ਮੈਚ ਵੀ ਖੇਡੇਗੀ। ਇਹ ਟੈਸਟ ਮੈਚ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੇਅਸ ਅਈਅਰ ਤੇ ਸ਼ਾਰਦੁਲ ਠਾਕੁਰ ਨਾਲ ਇੰਸਟਾਗ੍ਰਾਮ 'ਤੇ ਫੋਟੋ ਸਾਂਝੀ ਕਰਦਿਆਂ ਲਿਖਿਆ, ''ਆਕਲੈਂਡ ਪਹੁੰਚ ਗਏ।'' ਭਾਰਤ ਟੀਮ ਆਸਟਰੇਲੀਆ ਨੂੰ ਹਰਾ ਕੇ ਉੱਚੇ ਮਨੋਬਲ ਨਾਲ ਇੱਥੇ ਪਹੁੰਚੀ ਹੈ।
Touchdown Auckland. Let’s go 🇮🇳 @shardul_thakur @shreyas41
A post shared by Virat Kohli (@virat.kohli) on Jan 21, 2020 at 4:28am PST