NZ v IND : ਵਿਕਟਕੀਪਿੰਗ ਨਾਲ ਬੱਲੇਬਾਜ਼ੀ ''ਚ ਮਦਦ ਮਿਲੀ : ਰਾਹੁਲ

Friday, Jan 24, 2020 - 08:22 PM (IST)

NZ v IND : ਵਿਕਟਕੀਪਿੰਗ ਨਾਲ ਬੱਲੇਬਾਜ਼ੀ ''ਚ ਮਦਦ ਮਿਲੀ : ਰਾਹੁਲ

ਆਕਲੈਂਡ— ਵਿਕਟਕੀਪਿੰਗ ਦੇ ਨਾਲ ਬੱਲੇਬਾਜ਼ੀ ਕਰਨਾ ਚੁਣੌਤੀਪੂਰਨ ਹੈ ਪਰ ਭਾਰਤੀ ਖਿਡਾਰੀ ਲੋਕੇਸ਼ ਰਾਹੁਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜ਼ਿਆਦਾ ਜ਼ਿੰਮੇਦਾਰੀ ਦਾ 'ਲਾਭ ਚੁੱਕ ਰਹੇ ਹਾਂ' ਕਿਉਂਕਿ ਇਸ ਨਾਲ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ 'ਚ ਮਦਦ ਮਿਲ ਰਹੀ ਹੈ। ਰਾਹੁਲ ਨੇ 27 ਗੇਂਦਾਂ 'ਚ 56 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ (45) ਦੇ ਨਾਲ 99 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਟੀ-20 ਅੰਤਰਰਾਸ਼ਟਰੀ 'ਚ ਭਾਰਤ ਨੇ 204 ਦੌੜਾਂ ਦੇ ਟੀਚੇ ਨੂੰ ਚਾਰ ਵਿਕਟਾਂ 'ਤੇ ਹਾਸਲ ਕਰ ਲਿਆ। ਰਾਹੁਲ ਨੇ ਆਸਟਰੇਲੀਆ ਵਿਰੁੱਧ ਪਿਛਲੀ ਵਨ ਡੇ ਸੀਰੀਜ਼ 'ਚ ਮੌਜੂਦਾ ਵਿਕਟਕੀਪਰ ਰਿਸ਼ਭ ਪੰਤ ਦੇ ਜ਼ਖਮੀ ਹੋਣ ਤੋਂ ਬਾਅਦ ਜ਼ਿੰਮੇਦਾਰੀ ਸੰਭਾਲੀ।

PunjabKesari
ਸੀਰੀਜ਼ 'ਚ ਉਸ ਨੇ ਵਿਕਟ ਦੇ ਪਿੱਛੇ ਤੇ ਬੱਲੇ ਨਾਲ ਸ਼ਾਨਦਾਰ ਯੋਗਦਾਨ ਦਿੱਤਾ, ਜਿਸ ਤੋਂ ਬਾਅਦ ਕੋਹਲੀ ਨੇ ਕਿਹਾ ਸੀ ਕਿ ਇਸ ਦੋਹਰੀ ਜ਼ਿੰਮੇਦਾਰੀ ਨੂੰ ਜਾਰੀ ਰੱਖਾਂਗੇ ਕਿਉਂਕਿ ਇਸ ਨਾਲ ਟੀਮ ਦਾ ਸੰਤੁਲਨ ਠੀਕ ਬਣ ਜਾਂਦਾ ਹੈ। ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਤੋਂ ਬਾਅਦ ਰਾਹੁਲ ਤੋਂ ਜਦੋ ਇਸ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਜ਼ਿੰਮੇਦਾਰੀ ਨਾਲ ਕਹਾਂ ਤਾਂ ਮੈਨੂੰ ਇਹ ਵਧੀਆ ਲੱਗ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਇਹ ਨਵਾਂ ਲੱਗ ਸਕਦਾ ਹੈ ਪਰ ਮੈਂ ਪਿਛਲੇ 3-4 ਸਾਲਾਂ ਤੋਂ ਆਪਣੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਲਈ ਇਹ ਕੰਮ ਕਰ ਰਿਹਾ ਹਾਂ। ਜਦੋ ਵੀ ਮੌਕਾ ਮਿਲਦਾ ਹੈ ਤਾਂ ਮੈਂ ਆਪਣੀ ਫਸਟ ਕਲਾਸ ਦੀ ਟੀਮ ਦੇ ਲਈ ਇਹ ਕਰਦਾ ਰਹਿੰਦਾ ਹਾਂ। ਮੈਂ ਵਿਕਟਕੀਪਿੰਗ ਦਾ ਅਭਿਆਸ ਕਰਦਾ ਰਹਿੰਦਾ ਹਾਂ। ਮੈਨੂੰ ਵਿਕਟ ਦੇ ਪਿੱਛੇ ਰਹਿਣਾ ਪਸੰਦ ਹੈ ਕਿਉਂਕਿ ਇਸ ਨਾਲ ਪਿੱਚ ਦਾ ਅੰਦਾਜ਼ਾ ਮਿਲ ਜਾਂਦਾ ਹੈ।


author

Gurdeep Singh

Content Editor

Related News