ਹੁਣ FIFA Cup ਲਈ ਆਹਮੋ-ਸਾਹਮਣੇ ਹੋਣਗੇ ਅਮਰੀਕਾ ਤੇ ਈਰਾਨ, ਫੀਫਾ ਨੇ ਕਰ 'ਤਾ ਵੱਡਾ ਐਲਾਨ

Friday, May 01, 2026 - 01:41 PM (IST)

ਹੁਣ FIFA Cup ਲਈ ਆਹਮੋ-ਸਾਹਮਣੇ ਹੋਣਗੇ ਅਮਰੀਕਾ ਤੇ ਈਰਾਨ, ਫੀਫਾ ਨੇ ਕਰ 'ਤਾ ਵੱਡਾ ਐਲਾਨ

ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2026 ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ 'ਤੇ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਵੱਡਾ ਐਲਾਨ ਕਰਦਿਆਂ ਵਿਰਾਮ ਲਗਾ ਦਿੱਤਾ ਹੈ। ਇਨਫੈਂਟੀਨੋ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਦੀ ਟੀਮ 2026 ਦੇ ਵਿਸ਼ਵ ਕੱਪ ਵਿੱਚ ਹਿੱਸਾ ਲਵੇਗੀ ਅਤੇ ਉਸ ਦੇ ਸਾਰੇ ਮੈਚ ਅਮਰੀਕਾ ਵਿੱਚ ਹੀ ਖੇਡੇ ਜਾਣਗੇ।

ਤਣਾਅ ਦੇ ਬਾਵਜੂਦ ਅਮਰੀਕਾ 'ਚ ਖੇਡਣਗੇ ਖਿਡਾਰੀ
 ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਸਾਂਝੀ ਮੇਜ਼ਬਾਨੀ ਵਿੱਚ ਜੂਨ-ਜੁਲਾਈ 2026 ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਈਰਾਨ ਦੀ ਭਾਗੀਦਾਰੀ 'ਤੇ ਸਵਾਲ ਉੱਠ ਰਹੇ ਸਨ। ਇਜ਼ਰਾਈਲ ਅਤੇ ਅਮਰੀਕਾ ਦੇ ਨਾਲ ਈਰਾਨ ਦੇ ਚੱਲ ਰਹੇ ਤਣਾਅ ਕਾਰਨ ਅਜਿਹੀਆਂ ਚਰਚਾਵਾਂ ਸਨ ਕਿ ਕੀ ਈਰਾਨੀ ਟੀਮ ਮੈਚ ਖੇਡਣ ਲਈ ਅਮਰੀਕਾ ਜਾਵੇਗੀ। ਵੈਨਕੂਵਰ ਵਿੱਚ ਫੀਫਾ ਕਾਂਗਰਸ ਦੌਰਾਨ ਇਨਫੈਂਟੀਨੋ ਨੇ ਸਾਫ਼ ਕਿਹਾ ਕਿ ਫੁੱਟਬਾਲ ਲੋਕਾਂ ਨੂੰ ਇੱਕਜੁੱਟ ਕਰਨ ਦਾ ਮਾਧਿਅਮ ਹੈ ਅਤੇ ਈਰਾਨ ਆਪਣੀ ਯੋਗਤਾ ਦੇ ਆਧਾਰ 'ਤੇ ਇਸ ਟੂਰਨਾਮੈਂਟ ਦਾ ਹੱਕਦਾਰ ਹੈ।

ਨਿਊਟਰਲ ਵੈਨਿਊ ਦੀ ਮੰਗ ਰੱਦ 
ਈਰਾਨ ਵੱਲੋਂ ਅਮਰੀਕਾ ਵਿੱਚ ਹੋਣ ਵਾਲੇ ਮੈਚਾਂ ਲਈ ਕਿਸੇ 'ਨਿਊਟਰਲ ਵੈਨਿਊ' (ਗੈਰ-ਪੱਖਪਾਤੀ ਸਥਾਨ) ਦੀ ਮੰਗ ਕੀਤੀ ਗਈ ਸੀ, ਪਰ ਫੀਫਾ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਹੁਣ ਤੈਅਸ਼ੁਦਾ ਸ਼ਡਿਊਲ ਅਨੁਸਾਰ ਈਰਾਨ ਦੇ ਗਰੁੱਪ ਸਟੇਜ ਦੇ ਦੋ ਮੈਚ ਲਾਸ ਏਂਜਲਸ ਅਤੇ ਇੱਕ ਮੈਚ ਸਿਏਟਲ ਵਿੱਚ ਹੋਵੇਗਾ।

ਈਰਾਨ ਦਾ ਗਰੁੱਪ ਅਤੇ ਕੁਆਲੀਫਿਕੇਸ਼ਨ
 ਈਰਾਨ ਨੇ ਏਸ਼ੀਆਈ ਕੁਆਲੀਫਾਈਂਗ ਦੇ ਤੀਜੇ ਦੌਰ ਵਿੱਚ ਗਰੁੱਪ ਏ ਵਿੱਚ ਟਾਪ ਕਰਕੇ ਵਿਸ਼ਵ ਕੱਪ ਲਈ ਜਗ੍ਹਾ ਬਣਾਈ ਹੈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਈਰਾਨ ਵਿਸ਼ਵ ਕੱਪ ਖੇਡੇਗਾ। ਇਸ ਵਾਰ ਈਰਾਨ ਨੂੰ ਗਰੁੱਪ ਜੀ (Group G) ਵਿੱਚ ਬੈਲਜੀਅਮ, ਮਿਸਰ ਅਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ।

ਈਰਾਨ ਬਨਾਮ ਅਮਰੀਕਾ
 ਦੀ ਟੱਕਰ ਸੰਭਵ ਦਿਲਚਸਪ ਗੱਲ ਇਹ ਹੈ ਕਿ ਜੇਕਰ ਈਰਾਨ ਅਤੇ ਅਮਰੀਕਾ ਦੀਆਂ ਟੀਮਾਂ ਆਪਣੇ-ਆਪਣੇ ਗਰੁੱਪ ਵਿੱਚ ਦੂਜੇ ਸਥਾਨ 'ਤੇ ਰਹਿੰਦੀਆਂ ਹਨ, ਤਾਂ 3 ਜੁਲਾਈ ਨੂੰ ਡਲਾਸ ਵਿੱਚ ਹੋਣ ਵਾਲੇ ਐਲੀਮੀਨੇਸ਼ਨ ਮੁਕਾਬਲੇ ਵਿੱਚ ਦੋਵੇਂ ਦੇਸ਼ ਆਮੋ-ਸਾਹਮਣੇ ਹੋ ਸਕਦੇ ਹਨ। ਦੱਸ ਦੇਈਏ ਕਿ ਵਿਸ਼ਵ ਕੱਪ ਦਾ ਆਗਾਜ਼ 11 ਜੂਨ 2026 ਨੂੰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News