ਨੋਵਾਕ ਜੋਕੋਵਿਚ ਨੇ ਮੋਂਟੇਕਾਰਲੋ ਮਾਸਟਰਜ਼ ਤੋਂ ਨਾਂ ਵਾਪਸ ਲਿਆ

Sunday, Mar 29, 2026 - 12:01 PM (IST)

ਨੋਵਾਕ ਜੋਕੋਵਿਚ ਨੇ ਮੋਂਟੇਕਾਰਲੋ ਮਾਸਟਰਜ਼ ਤੋਂ ਨਾਂ ਵਾਪਸ ਲਿਆ

ਮੋਨਾਕੋ- ਨੋਵਾਕ ਜੋਕੋਵਿਚ ਨੇ ਸੱਜੇ ਮੋਢੇ ਦੀ ਸੱਟ ਕਾਰਨ ਮਿਆਮੀ ਓਪਨ ’ਚ ਹਿੱਸਾ ਨਾ ਲੈਣ ਤੋਂ ਬਾਅਦ ਮੋਂਟੇਕਾਰਲੋ ਮਾਸਟਰਜ਼ ਟੈਨਿਸ ਟੂਰਨਾਮੈਂਟ ਤੋਂ ਵੀ ਨਾਂ ਵਾਪਸ ਲੈ ਲਿਆ ਹੈ। ਇਸ ਕਲੇਅ ਕੋਰਟ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ’ਤੇ ਜੋਕੋਵਿਚ ਦੇ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕਰਦੇ ਹੋਏ ਲਿਖਿਆ, ‘‘ਅਸੀਂ ਉਸ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਜਲਦ ਹੀ ਕੋਰਟ ’ਤੇ ਵਾਪਸੀ ਕਰੇਗਾ।’’

ਇਸ ਪੋਸਟ ’ਚ 38 ਸਾਲਾ ਜੋਕੋਵਿਚ ਦੇ ਟੂਰਨਾਮੈਂਟ ਤੋਂ ਹਟਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ ਪਰ 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੇ 2 ਹਫਤੇ ਪਹਿਲਾਂ ਬੀ. ਐੱਨ. ਪੀ. ਪਾਰਿਬਾਸ ਓਪਨ ਦੇ ਚੌਥੇ ਦੌਰ ’ਚ ਜੈਕ ਡ੍ਰੇਪਰ ਤੋਂ 3 ਸੈੱਟਾਂ ’ਚ ਹਾਰਨ ਤੋਂ ਬਾਅਦ ਤੋਂ ਕੋਈ ਮੈਚ ਨਹੀਂ ਖੇਡਿਆ ਹੈ। ਇਕ ਸਾਲ ਪਹਿਲਾਂ ਮੋਂਟੇਕਾਰਲੋ ’ਚ ਜੋਕੋਵਿਚ ਦੂਜੇ ਦੌਰ ’ਚ ਅਲੇਜਾਂਦਰੋ ਤਬਿਲੋ ਹੱਥੋਂ ਹਾਰ ਗਿਆ ਸੀ। ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਜੋਕੋਵਿਚ ਨੇ ਵੀ ਟੂਰਨਾਮੈਂਟ ਤੋਂ ਨਾਂ ਵਾਪਸ ਲੈਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
 


author

Tarsem Singh

Content Editor

Related News