ਜੋਕੋਵਿਚ ਨੇ ਵਿੰਬਲਡਨ ਦੇ ਤੀਜੇ ਦੌਰ ’ਚ 17ਵੀਂ ਵਾਰ ਬਣਾਈ ਜਗ੍ਹਾ
Friday, Jul 03, 2026 - 04:04 PM (IST)
ਲੰਡਨ, (ਏਜੰਸੀ)- ਸਰਬੀਆ ਦੇ ਧਾਕੜ ਨੋਵਾਕ ਜੋਕੋਵਿਚ ਨੇ ਬੁੱਧਵਾਰ ਰਾਤ ਖੇਡੇ ਗਏ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੂੰ ਹਰਾ ਕੇ ਵਿੰਬਲਡਨ ਦੇ ਤੀਜੇ ਦੌਰ ’ਚ ਜਗ੍ਹਾ ਬਣਾ ਲਈ ਹੈ। ਇਹ 17ਵੀਂ ਵਾਰ ਹੈ, ਜਦੋਂ ਉਹ ਇਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਪੁਹੰਚਿਆ ਹੈ। ਇਕ ਘੰਟੇ 38 ਮਿੰਟ ਤੱਕ ਚਲੇ ਮੁਕਾਬਲੇ ’ਚ ਜੋਕੋਵਿਚ ਨੇ ਸਿਤਸਿਪਾਸ ਨੂੰ 6-3, 6-4, 6-2 ਨਾਲ ਹਰਾ ਕੇ 20ਵੀਂ ਵਾਰ ਇਸ ਗ੍ਰਾਸ-ਕੋਰਟ ਮੇਜਰ ਟੂਰਨਾਮੈਂਟ ਦੇ ਤੀਜੇ ਰਾਊਂਡ ’ਚ ਜਗ੍ਹਾ ਬਣਾਈ।
7 ਵਾਰ ਦੇ ਵਿੰਬਲਡਨ ਚੈਂਪੀਅਨ ਜੋਕੋਵਿਚ ਹਰ ਮਾਮਲੇ ’ਚ ਸ਼ਾਨਦਾਰ ਦਿਸਿਆ। ਉਸ ਨੇ ਮੈਚ ਦੌਰਾਨ 33 ਵਿਨਰਜ਼ ਲਾਏ ਅਤੇ ਸਿਰਫ 7 ਅਨਫੋਰਸਡ ਐਰਰਜ਼ ਕੀਤੇ। 39 ਸਾਲਾ ਸਰਬੀਆਈ ਖਿਡਾਰੀ ਨੇ ਉਸ ਗੇਮ ’ਚ 3 ਵਿਨਰਜ਼ ਲਾਏ, ਜਿਸ ’ਚ ਇਕ ਬਿਹਤਰੀਨ ਲਾਬ ਸ਼ਾਟ ਵੀ ਸ਼ਾਮਿਲ ਸੀ, ਜਿਹੜਾ ਬੇਸਲਾਈਨ ਦੇ ਅੰਦਰ ਬਿਲਕੁੱਲ ਸਹੀ ਜਗ੍ਹਾ ਡਿੱਗਿਆ। ਇਹ 17ਵੀਂ ਵਾਰ ਹੈ, ਜਦੋਂ ਜੋਕੋਵਿਚ ਨੇ ਵਿੰਬਲਡਨ ਦੇ ਤੀਜੇ ਦੌਰ ’ਚ ਜਗ੍ਹਾ ਬਣਾਈ ਹੈ। ਉਹ ਆਖਰੀ ਵਾਰ 2008 ’ਚ ਵਿੰਬਲਡਨ ਦੇ ਤੀਜੇ ਦੌਰ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋਏ ਸਨ। ਤੀਜੇ ਦੌਰ ’ਚ ਜੋਕੋਵਿਚ ਦਾ ਸਾਹਮਣਾ 25ਵੀਂ ਦਰਜਾ ਪ੍ਰਾਪਤ ਆਰਥਰ ਰਿੰਡਰਕਨੇਚ ਨਾਲ ਪਵੇਗਾ, ਜਿਸ ਨੇ ਅਜੇ ਹਾਲ ਹੀ ’ਚ ਮਾਰਟਿਨ ਡਾਮ ਨੂੰ 3 ਸੈੱਟਾਂ ’ਚ ਹਰਾਇਆ ਹੈ। ਜੋਕੋਵਿਚ ਅਤੇ ਰਿੰਡਰਕਨੇਚ ਆਪਣੇ ਕਰੀਅਰ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
