ਜੋਕੋਵਿਚ, ਓਸਾਕਾ, ਥਿਏਮ ਤੇ ਸੇਰੇਨਾ ਤੀਜੇ ਦੌਰ 'ਚ

05/31/2019 11:31:29 AM

ਪੈਰਿਸ- ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਤੇ ਜਾਪਾਨ ਦਾ ਨਾਓਮੀ ਓਸਾਕਾ ਦੇ ਨਾਲ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ ਚੌਥਾ ਦਰਜਾ ਪ੍ਰਾਪਤ ਆਸਟਰੀਆ ਦੇ ਡੋਮਿਨਿਕ ਥਿਏਮ ਨੇ ਸ਼ੁੱਕਰਵਾਰ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ।PunjabKesari
ਟਾਪ ਸੀਡ ਜੋਕੋਵਿਚ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਸਵਿਟਜ਼ਰਲੈਂਡ ਦੇ ਹੈਨਰੀ ਲਾਕਸੋਨੇਨ ਨੂੰ ਲਗਾਤਾਰ ਸੈੱਟਾਂ ਵਿਚ 6-1, 6-4 , 6-3 ਨਾਲ ਹਰਾਇਆ, ਜਦਕਿ ਟਾਪ ਸੀਡ ਓਸਾਕਾ ਨੂੰ ਲਗਾਤਾਰ ਦੂਜੇ ਮੈਚ ਵਿਚ ਤਿੰਨ ਸੈੱਟਾਂ ਤਕ ਸੰਘਰਸ਼ ਕਰਨਾ ਪਿਆ। ਉਸ ਨੇ ਪਹਿਲੇ ਰਾਊਂਡ ਵਿਚ ਪਹਿਲਾ ਸੈੱਟ 0-6 ਨਾਲ ਹਾਰ ਜਾਣ ਤੋਂ ਬਾਅਦ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਸੀ। ਦੂਜੇ ਰਾਊਂਡ ਵਿਚ ਉਸ ਨੇ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਵਿਰੁੱਧ ਪਹਿਲਾ ਸੈੱਟ 4-6 ਨਾਲ ਗੁਆਇਆ ਪਰ ਅਗਲੇ ਦੋ ਸੈੱਟ 7-5, 6-3 ਨਾਲ ਜਿੱਤ ਲਏ।PunjabKesari
23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ 10ਵੀਂ ਸੀਡ ਸੇਰੇਨਾ ਨੇ ਜਾਪਾਨ ਦੀ ਕੁਰੂਮੀ ਨਾਰਾ ਨੂੰ ਇਕਪਾਸੜ ਅੰਦਾਜ਼ ਵਿਚ 67 ਮਿੰਟ ਵਿਚ 6-3, 6-2 ਨਾਲ ਹਰਾ ਦਿੱਤਾ। ਡੋਮਿਨਿਕ ਥਿਏਮ ਨੇ ਕਜ਼ਾਕਿਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਦੀ ਚੁਣੌਤੀ 'ਤੇ  6-3, 6-7, 6-3, 7-5 ਨਾਲ ਕਾਬੂ ਪਾਇਆ, ਜਦਕਿ  11ਵਾਂ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਪੁਰਸ਼ ਵਰਗ ਦੇ ਪਹਿਲੇ ਵੱਡੇ ਉਲਟਫੇਰ ਵਿਚ ਬੁਲਗਾਰੀਆ ਦੇ ਦਿਮਿਤ੍ਰੋਵ ਤੋਂ ਸਾਢੇ 4 ਘੰਟੇ ਤਕ ਚੱਲੇ 5 ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਥਿਏਮ ਨੇ ਬੁਬਲਿਕ ਨੂੰ 2 ਘੰਟੇ 30 ਮਿੰਟ ਵਿਚ ਹਰਾਇਆ। ਬੁਬਲਿਕ ਨੇ ਦੂਜੇ ਸੈੱਟ ਦਾ ਟਾਈਬ੍ਰੇਕ 8-6 ਨਾਲ ਜਿੱਤ ਕੇ ਥਿਏਮ ਨੂੰ ਹੈਰਾਨ ਕੀਤਾ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਦੋ ਸੈੱਟ ਜਿੱਤ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।PunjabKesari


Related News