ਬਾਲਕਨ ਟੈਨਿਸ ਟੂਰਨਾਮੈਂਟ ਦਾ ਆਯੋਜਨ ਕਰਨਗੇ ਨੋਵਾਕ ਜੋਕੋਵਿਚ

05/23/2020 1:54:51 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਣ ਜਦੋਂ ਦੁਨੀਆ ਭਰ ’ਚ ਟੈਨਿਸ ਗਤੀਵਿਧੀਆਂ ਠੱਪ ਪਈਆਂ ਹਨ ਤਦ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਅਗਲੇ ਮਹੀਨੇ ਦੁਨੀਆ ਦੇ ਕੁਝ ਚੋਟੀ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਾਲਕਨ ਦੇਸ਼ਾਂ ’ਚ ਟੂਰਨਾਮੈਂਟ ਦਾ ਆਯੋਜਨ ਕਰਨਗੇ। ਜੋਕੋਵਿਚ ਦੇ ਪ੍ਰਵਕਤਾ ਦੇ ਬਿਆਨ ਮਤਾਬਕ ਆਡਰੀਆ ਟੂਰ 13 ਜੂਨ ਤੋਂ 5 ਜੁਲਾਈ ਦੇ ਵਿਚਾਲੇ ਸਰਬੀਆ, ਕ੍ਰੋਏਸ਼ੀਆ, ਮੋਂਟੇਗਰੋ ਅਤੇ ਬੋਸਨੀਆ ’ਚ ਆਯੋਜਿਤ ਕੀਤਾ ਜਾਵੇਗਾ।

PunjabKesari

ਬਿਆਨ ’ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਆਪਣਾ 33ਵਾਂ ਜਨਮਦਿਨ ਮਨਾਉਣ ਵਾਲੇ ਜੋਕੋਵਿਚ ਤੋਂ ਇਲਾਵਾ ਵਰਲਡ ਦੇ ਨੰਬਰ ਤਿੰਨ ਡੋਮਨਿਕ ਥੀਏਮ ਅਤੇ ਬੁਲਗਾਰੀਆ ਦੇ ਵਿਸ਼ਵ ’ਚ 19ਵੀਂ ਰੈਂਕਿੰਗ ਦੇ ਗਰਿਗੋਰ ਦਿਮਿਤਰੋਵ ਵੀ ਟੂਰਨਾਮੈਂਟ ’ਚ ਹਿੱਸਾ ਲੈਣਗੇ। ਏ. ਟੀ. ਪੀ. ਅਤੇ ਡਬਲੀਊ. ਟੀ. ਏ. ਟੂਰਨਾਮੈਂਟ ਮਾਰਚ ਤੋਂ ਹੀ ਮੁਅੱਤਲ ਹਨ ਅਤੇ ਉਨ੍ਹਾਂ ਦੇ ਘੱਟ ਤੋਂ ਘੱਟ ਜੁਲਾਈ ਦੇ ਅਖੀਰ ਤੱਕ ਸ਼ੁਰੂ ਹੋਣ ਦੀ ਵੀ  ਸੰਭਾਵਨਾ ਨਹੀਂ ਹੈ।


Davinder Singh

Content Editor

Related News