ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ

Saturday, Jul 15, 2023 - 10:32 AM (IST)

ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ

ਲੰਡਨ- ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਵੀਰਵਾਰ ਨੂੰ ਇਟਲੀ ਦੇ ਯਾਨਿਕ ਸਿਨਰ ਨੂੰ 6-3, 6-4, 7-6 (7-4) ਨਾਲ ਹਰਾ ਕੇ ਆਪਣੇ ਨੌਵੇਂ ਵਿੰਬਲਡਨ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਥਾਂ ਬਣਾਈ। ਸਰਬੀਆਈ ਖਿਡਾਰੀ ਹੁਣ ਅੱਠਵੀਂ ਵਾਰ ਵਿੰਬਲਡਨ ਖ਼ਿਤਾਬ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।
ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਉਹ ਦੁਨੀਆ ਦੇ ਨੰਬਰ ਇਕ ਖਿਡਾਰੀ ਕਾਰਲੋਸ ਅਲਕਾਰਜ਼ ਅਤੇ ਰੂਸ ਦੇ ਤੀਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੇ ਜੇਤੂ ਨਾਲ ਭਿੜਣਗੇ। ਜੋਕੋਵਿਚ ਨੇ ਅੱਠਵਾਂ ਦਰਜਾ ਪ੍ਰਾਪਤ ਇਟਲੀ ਦੇ ਸਿਨਰ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਪਰ ਤਿੰਨ ਸੈੱਟਾਂ ਤੱਕ ਚੱਲੇ ਇਸ ਮੈਚ ਦਾ ਨਤੀਜਾ ਜੋਕੋਵਿਚ ਦੇ ਹੱਕ ਵਿੱਚ ਗਿਆ। ਜੋਕੋਵਿਚ ਨੇ 35ਵੀਂ ਵਾਰ ਗਰੈਂਡ ਸਲੈਮ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਕੋਰਟ 'ਤੇ ਹਮਲਾਵਰ ਅੰਦਾਜ਼ ਨਾਲ ਉਤਰੇ ਜੋਕੋਵਿਚ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ।
ਕੋਰਟ 'ਤੇ ਸਿਨਰ ਤੋਂ ਘੱਟ ਪ੍ਰਸ਼ੰਸਕ ਹੋਣ ਦੇ ਬਾਵਜੂਦ ਜੋਕੋਵਿਚ ਨੇ ਆਪਣਾ ਆਪਾ ਨਹੀਂ ਗੁਆਇਆ ਅਤੇ ਮੈਚ ਦੌਰਾਨ ਉਹ ਨਾ ਸਿਰਫ਼ ਅੰਪਾਇਰ ਨਾਲ ਉਲਝੇ ਸਗੋਂ ਦਰਸ਼ਕਾਂ ਨੂੰ ਤਾਅਨੇ ਵੀ ਮਾਰੇ। ਜੇਕਰ ਜੋਕੋਵਿਚ ਚੈਂਪੀਅਨ ਬਣਦੇ ਹਨ ਤਾਂ ਉਹ ਰੋਜਰ ਫੈਡਰਰ ਦੇ ਅੱਠ ਵਿੰਬਲਡਨ ਖ਼ਿਤਾਬਾਂ ਦੀ ਬਰਾਬਰੀ ਕਰ ਲੈਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News