ਸਾਲ ਦਾ ਪਹਿਲਾ ਫਾਈਨਲ ਖ਼ਾਸ : ਜੋਕੋਵਿਚ

06/24/2018 3:00:34 PM

ਲੰਡਨ— ਨੋਵਾਕ ਜੋਕੋਵਿਚ ਨੇ ਕਵੀਂਸ ਕਲੱਬ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣ ਦੇ ਬਾਅਦ ਕਿਹਾ ਕਿ ਸਾਲ ਦਾ ਉਨ੍ਹਾਂ ਦਾ ਪਹਿਲਾ ਫਾਈਨਲ ਉਨ੍ਹਾਂ ਲਈ ਖ਼ਾਸ ਹੋਵੇਗਾ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਜੋਕੋਵਿਚ ਖਿਤਾਬੀ ਮੁਕਾਬਲੇ 'ਚ ਮਾਰਿਨ ਸਿਲਿਚ ਨਾਲ ਭਿੜਨਗੇ।

ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਅਤੇ ਇਸ ਸਾਲ ਖ਼ਰਾਬ ਫਾਰਮ ਦੇ ਕਾਰਨ ਪਿਛਲੇ 12 ਮਹੀਨਿਆਂ ਤੋਂ ਖਿਤਾਬ ਨਹੀਂ ਜਿੱਤ ਸਕੇ ਹਨ। ਇਸ ਲਈ ਫਰਾਂਸ ਦੇ ਜੇਰੇਮੀ ਚਾਰਡੀ ਦੇ ਖਿਲਾਫ 7-6 (7/5), 6-4 ਨਾਲ ਜਿੱਤ ਉਨ੍ਹਾਂ ਲਈ ਕਾਫੀ ਮਾਇਨੇ ਰਖਦੀ ਹੈ। ਜੋਕੋਵਿਚ ਨੇ ਕਿਹਾ, ''ਮੈਂ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਇਸਟਬੋਰਨ ਦੇ ਬਾਅਦ ਮੇਰਾ ਪਹਿਲਾ ਫਾਈਨਲ ਹੋਵੇਗਾ। ਇਸ ਤਰ੍ਹਾਂ ਨਾਲ ਇਕ ਸਾਲ ਬਾਅਦ ਅਜਿਹਾ ਹੋ ਰਿਹਾ ਹੈ। ਇਹ ਮੇਰੇ ਲਈ ਖ਼ਾਸ ਪਲ ਹੈ।'' ਸਿਲਿਚ ਨੇ ਇਕ ਹੋਰ ਸੈਮੀਫਾਈਨਲ 'ਚ ਆਸਟਰੇਲੀਆ ਦੇ ਨਿਕ ਕਿਰਗੀਓਸ ਨੂੰ 7-6 (7/4), 7-6 (7/3) ਨਾਲ ਹਰਾਇਆ।


Related News