ਭਾਰਤ ਵਿਰੁੱਧ ਕੋਈ ਦਬਾਅ ਨਹੀਂ : ਪਾਕਿ ਗੇਂਦਬਾਜ਼ ਹੈਰਿਸ ਰਾਊਫ

Saturday, Feb 22, 2025 - 01:43 PM (IST)

ਭਾਰਤ ਵਿਰੁੱਧ ਕੋਈ ਦਬਾਅ ਨਹੀਂ : ਪਾਕਿ ਗੇਂਦਬਾਜ਼ ਹੈਰਿਸ ਰਾਊਫ

ਦੁਬਈ- ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਚੈਂਪੀਅਨਜ਼ ਟਰਾਫੀ ਦੇ ਅਹਿਮ ਮੁਕਾਬਲੇ ਨੂੰ ਲੈ ਕੇ ਬਣ ਰਹੀ ‘ਹਾਈਪ’ ਦੇ ਬਾਵਜੂਦ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਦਾ ਕਹਿਣਾ ਹੈ ਕਿ ਉਹ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਵਿਰੁੱਧ ਮੈਚ ਨੂੰ ਕਿਸੇ ਹੋਰ ਮੁਕਾਬਲੇ ਦੀ ਤਰ੍ਹਾਂ ਹੀ ਲੈਣਗੇ ਤੇ ਖਿਤਾਬ ਦੀ ਦੌੜ ਵਿਚ ਬਣੇ ਰਹਿਣ ਲਈ ਜਿੱਤ ਦਾ ਟੀਚਾ ਬਣਾਈ ਰੱਖਣਗੇ। 

ਕਰਾਚੀ ਵਿਚ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਜਾਣ ਤੋਂ ਬਾਅਦ ਪਾਕਿਸਤਾਨ ਨੂੰ 8 ਟੀਮਾਂ ਦੇ ਟੂਰਨਾਮੈਂਟ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਹਰਾਉਣਾ ਹੋਵੇਗਾ। ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ 6 ਵਿਕਟਾਂ ਦੀ ਜਿੱਤ ਤੋਂ ਬਾਅਦ ਇਸ ਵੱਡੇ ਦਬਾਅ ਵਾਲੇ ਮੈਚ ਵਿਚ ਉਤਰੇਗੀ।

ਰਾਊਫ ਨੇ ਕਿਹਾ,‘‘ਭਾਰਤ ਵਿਰੁੱਧ ਮੈਚ ਵਿਚ ਕੋਈ ਦਬਾਅ ਨਹੀਂ ਹੈ, ਸਾਰੇ ਖਿਡਾਰੀ ਤਣਾਅਮੁਕਤ ਹਨ ਤੇ ਅਸੀਂ ਇਸ ਨੂੰ ਵੀ ਕਿਸੇ ਹੋਰ ਮੈਚ ਦੀ ਤਰ੍ਹਾਂ ਹੀ ਲਵਾਂਗੇ।’’ ਉਸ ਨੇ ਕਿਹਾ ਕਿ ਉਹ ਸੌ ਫੀਸਦੀ ਮੈਚ ਫਿੱਟ ਹੈ ਤੇ ਨਿਊਜ਼ੀਲੈਂਡ ਵਿਰੁੱਧ ਆਪਣੇ 10 ਓਵਰਾਂ ਦੇ ਕੋਟੇ ਦੀ ਗੇਂਦਬਾਜ਼ੀ ਕਰ ਕੇ ਉਸ ਨੇ ਇਹ ਸਾਬਤ ਕਰ ਦਿੱਤਾ ਹੈ।


author

Tarsem Singh

Content Editor

Related News