ਮਹਿਲਾ ਪ੍ਰੀਮੀਅਰ ਲੀਗ ਦੀਆਂ ਟੀਮਾਂ ਵਧਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ : ਬੀ. ਸੀ. ਸੀ. ਆਈ.

Thursday, Mar 27, 2025 - 03:12 PM (IST)

ਮਹਿਲਾ ਪ੍ਰੀਮੀਅਰ ਲੀਗ ਦੀਆਂ ਟੀਮਾਂ ਵਧਾਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ : ਬੀ. ਸੀ. ਸੀ. ਆਈ.

ਨਵੀਂ ਦਿੱਲੀ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸਪੱਸ਼ਟ ਕੀਤਾ ਕਿ ਉਸਦਾ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੀਆਂ ਮੌਜੂਦਾ 5 ਟੀਮਾਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ।

ਬੀ. ਸੀ. ਸੀ. ਆਈ. ਦਾ ਮੁਖੀ ਰੋਜ਼ਰ ਬਿੰਨੀ ਡਬਲਯੂ. ਪੀ. ਐੱਲ. ਕਮੇਟੀ ਦਾ ਪ੍ਰਮੁੱਖ ਵੀ ਹੈ। ਬੀ. ਸੀ. ਸੀ. ਆਈ. ਦੀ ਤਿੰਨ ਸੈਸ਼ਨਾਂ ਤੋਂ ਬਾਅਦ ਡਬਲਯੂ. ਪੀ. ਐੱਲ. ਦੀ ਟੀਮਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਸੀ ਪਰ ਫਿਲਹਾਲ ਉਸਦਾ ਧਿਆਨ ਇਸ ਲੀਗ ਨੂੰ ਹੋਰ ਮਜ਼ਬੂਤ ਕਰਨ ’ਤੇ ਹੈ।

ਆਈ. ਪੀ. ਐੱਲ. ਦੇ ਮੁਖੀ ਤੇ ਡਬਲਯੂ. ਪੀ. ਐੱਲ. ਕਮੇਟੀ ਦੇ ਮੈਂਬਰ ਅਰੁਣ ਧੂਮਲ ਨੇ ਕਿਹਾ,‘‘ਅਜੇ ਫਿਲਹਾਲ ਸਾਡਾ ਧਿਆਨ ਇਸ ਟੂਰਨਾਮੈਂਟ ਨੂੰ ਮਜ਼ਬੂਤ ਕਰਨ ’ਤੇ ਹੈ। ਇਸ ਵਿਚ ਕੋਈ ਵਾਧੂ ਟੀਮ ਜੋੜਨ ਤੋਂ ਪਹਿਲਾਂ ਅਸੀਂ ਇਸ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੇ ਹਨ। ਅਜੇ ਇਸ ਵਿਚ ਕੋਈ ਨਵੀਂ ਟੀਮ ਜੋੜਨ ਦੀ ਕੋਈ ਯੋਜਨਾ ਨਹੀਂ ਹੈ।’’


author

Tarsem Singh

Content Editor

Related News