ਹੁਣ ਆਲੋਚਨਾਵਾਂ ਦੀ ਪ੍ਰਵਾਹ ਨਹੀਂ ਕਰਦਾ : ਸਟਾਰਕ

Tuesday, Oct 27, 2020 - 08:13 PM (IST)

ਹੁਣ ਆਲੋਚਨਾਵਾਂ ਦੀ ਪ੍ਰਵਾਹ ਨਹੀਂ ਕਰਦਾ : ਸਟਾਰਕ

ਮੈਲਬੋਰਨ– ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਕਿਹਾ ਕਿ ਭਾਰਤ ਨੇ ਪਿਛਲੀ ਵਾਰ ਜਦੋਂ ਆਸਟਰੇਲੀਆ ਦਾ ਦੌਰਾ ਕੀਤਾ ਸੀ ਤਦ ਉਹ ਆਲੋਚਨਾਵਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਪਰ ਹੁਣ ਉਹ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ। ਸਟਾਰਕ ਅਜੇ ਭਾਰਤ ਵਿਰੁੱਧ ਆਗਾਮੀ ਲੜੀ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਹੈ। ਭਾਰਤ ਦੇ ਪਿਛਲੇ ਦੌਰੇ ਵਿਚ ਉਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਤਦ 4 ਟੈਸਟ ਮੈਚਾਂ ਵਿਚ ਸਿਰਫ 13 ਵਿਕਟਾਂ ਲਈਆਂ ਸਨ।
ਸਟਾਰਕ ਨੇ ਕਿਹਾ,''ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਆਲੋਚਨਾਵਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਤੇ ਇਹ ਵੱਡਾ ਕਾਰਣ ਹੈ ਕਿ ਹੁਣ ਮੈਂ ਅਜਿਹੀ ਕਿਸੇ ਚੀਜ਼ 'ਤੇ ਧਿਆਨ ਨਹੀਂ ਦਿੰਦਾ।'' ਆਸਟਰੇਲੀਆ 2018-19 ਵਿਚ ਭਾਰਤ ਤੋਂ 1-2 ਨਾਲ ਲੜੀ ਹਾਰ ਗਿਆ ਸੀ। ਇਹ ਪਹਿਲਾ ਮੌਕਾ ਸੀ ਜਦਕਿ ਭਾਰਤ ਨੇ ਆਸਟਰੇਲੀਆਈ ਧਰਤੀ 'ਤੇ ਟੈਸਟ ਲੜੀ ਜਿੱਤੀ ਸੀ।
ਉਸ ਨੇ ਕਿਹਾ,''ਉਨ੍ਹਾਂ ਗਰਮੀਆਂ ਦੇ ਆਖਿਰ ਵਿਚ ਮੈਂ ਸਿਰਫ ਦੌੜਨ ਤੇ ਵੱਧ ਤੋਂ ਵੱਧ ਤੇਜ਼ੀ ਨਾਲ ਗੇਂਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਰਫ ਇਕ ਚੀਜ਼ 'ਤੇ ਮੈਂ ਧਿਆਨ ਦਿੱਤਾ ਤੇ ਆਖਰੀ ਟੈਸਟ ਮੈਚ ਵਿਚ ਇਸਦਾ ਮੈਨੂੰ ਫਾਇਦਾ ਮਿਲਿਆ ਸੀ।'' ਭਾਰਤ ਅਗਲੇ ਮਹੀਨੇ 3 ਟੀ-20, ਇੰਨੇ ਹੀ ਵਨ ਡੇ ਤੇ ਚਾਰ ਟੈਸਟ ਮੈਚਾਂ ਦੀਆਂ ਲੜੀਆਂ ਲਈ ਆਸਟਰੇਲੀਆ ਦਾ ਦੌਰਾ ਕਰੇਗਾ।
ਸਟਾਰਕ ਨੇ ਕਿਹਾ,''ਮੈਂ ਆਲੋਚਨਾਵਾਂ ਤੋਂ ਪ੍ਰਭਾਵਿਤ ਹੋ ਗਿਆ ਸੀ ਤੇ ਇਹ ਆਲੋਚਨਾਵਾਂ ਉਹ ਲੋਕ ਕਰ ਰਹੇ ਸਨ ਜਿਹੜੇ ਟੀਮ ਦਾ ਹਿੱਸਾ ਨਹੀਂ ਸਨ ਪਰ ਹੁਣ ਲੋਕ ਕੀ ਕਹਿੰਦੇ ਹਨ, ਮੈਨੂੰ ਇਸਦੀ ਕਾਫੀ ਪ੍ਰਭਾਵ ਨਹੀਂ ਹੈ।'' ਉਸ ਨੇ ਕਿਹਾ,''ਮੈਨੂੰ ਉਸ ਤਰ੍ਹਾਂ ਦੀ ਬਕਵਾਸ ਸੁਣਨ ਦੀ ਲੋੜ ਨਹੀਂ ਹੈ । ਮੈਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਪੜ੍ਹਦਾ ਤੇ ਮੈਂ ਹੁਣ ਇਕ ਖੁਸ਼ ਇਨਸਾਨ ਹਾਂ। ਜਦੋਂ ਤਕ ਮੇਰੇ ਨਾਲ ਅਜਿਹੇ ਲੋਕ ਹਨ, ਜਿਹੜੇ ਮੇਰੇ 'ਤੇ ਭਰੋਸਾ ਰੱਖਦੇ ਹਨ ਤੇ ਹਾਂ-ਪੱਖੀ ਮਾਹੌਲ ਬਣਿਆ ਰਹਿੰਦਾ ਹੈ ਤਾਂ ਫਿਰ ਬਾਕੀ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ।


author

Gurdeep Singh

Content Editor

Related News