ਭਾਰਤ-ਪਾਕਿ ਵਿਸ਼ਵ ਕੱਪ ਮੈਚ ''ਤੇ ਅਜੇ ਕੋਈ ਫੈਸਲਾ ਨਹੀਂ, ਸਰਕਾਰ ਨਾਲ ਸਲਾਹ ਕਰਨਗੇ COA : ਵਿਨੋਦ

02/22/2019 9:54:19 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਦਾ ਕੰਮ ਦੇਖ ਰਹੀ ਪ੍ਰਬੰਧਕ ਕਮੇਟੀ (ਸੀ. ਓ. ਏ.) ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲੇ 'ਤੇ ਕੋਈ ਫੈਸਲਾ ਨਹੀਂ ਲੈਣ ਦਾ ਫੈਸਲਾ ਕੀਤਾ ਪਰ ਕਿਹਾ ਕਿ ਉਹ ਆਈ. ਸੀ. ਸੀ. ਤੇ ਹੋਰ ਮੈਂਬਰਾਂ ਨਾਲ ਸਲਾਹ ਕਰਨਗੇ ਕਿ ਇਸ ਦੇਸ਼ ਨਾਲ ਸੰਬੰਧ ਤੋੜ ਦਿੱਤੇ ਜਾਣ ਜੋ ਅੱਤਵਾਦ ਦਾ ਗੜ੍ਹ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ 16 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਮੁਕਾਬਲੇ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਮੈਚ ਦੇ ਸੰਬੰਧ 'ਚ ਵਧਦੀਆਂ ਅਟਕਲ ਬਾਜ਼ੀਆਂ ਨੂੰ ਖਤਮ ਕਰਨ ਲਈ ਹੋਈ ਬੈਠਕ 'ਚ ਸੀ. ਓ. ਏ. ਨੇ ਇਸ ਹਮਲੇ 'ਤੇ ਗੱਲਬਾਤ ਕੀਤੀ ਪਰ ਹੁਣ ਕੋਈ ਫੈਸਲਾ ਨਹੀਂ ਕੀਤਾ ਹੈ। ਸੀ. ਓ. ਏ. ਪ੍ਰਮੁੱਖ ਵਿਨੋਦ ਰਾਏ ਨੇ ਬੈਠਕ ਤੋਂ ਬਾਅਦ ਕਿਹਾ ਕਿ 16 ਜੂਨ ਦੀ ਤਾਰੀਖ ਅਜੇ ਬਹੁਤ ਦੂਰ ਹੈ। ਅਸੀਂ ਬਾਅਦ 'ਚ ਇਸ 'ਤੇ ਸਰਕਾਰ ਦੀ ਸਲਾਹ ਦੇ ਨਾਲ ਫੈਸਲਾ ਕਰਾਂਗੇ। ਇਹ ਪੁੱਛਣ 'ਤੇ ਕਿ ਇਸ ਮੁੱਦੇ 'ਤੇ ਖਿਡਾਰੀਆਂ ਨਾਲ ਸਲਾਹ ਲਈ ਗਈ ਹੈ ਕਿ ਤਾਂ ਰਾਏ ਨੇ ਨਹੀਂ 'ਚ ਜਵਾਬ ਦਿੱਤਾ। ਰਾਏ ਨੇ ਕਿਹਾ ਕਿ ਆਈ. ਸੀ. ਸੀ. ਨੂੰ ਈ. ਮੇਲ 'ਚ ਅਸੀਂ ਇਸ ਅੱਤਵਾਦੀ ਹਮਲੇ ਦੀ ਵਾਰੇ 'ਚ ਚਿੰਤਾ ਵਿਅਕਤ ਕਰ ਦਿੱਤੀ ਹੈ।  


Gurdeep Singh

Content Editor

Related News