ਕਿੰਗਜ਼ ਇਲੈਵਨ ਪੰਜਾਬ ਦੇ ਮੈਚ ''ਚ ਇਕ ਵਾਰ ਫਿਰ ਤੋਂ ਨੋ ਬਾਲ ਨੂੰ ਲੈ ਕੇ ਹੋਇਆ ਵਿਵਾਦ
Sunday, Apr 21, 2019 - 01:40 PM (IST)

ਜਲੰਧਰ— ਸੀਜ਼ਨ 'ਚ ਮਾਂਕਡਿੰਗ ਤੇ ਨੋ-ਬਾਲ ਦੋ ਹੀ ਸ਼ਬਦ ਅਜਿਹੇ ਹਨ ਜੋ ਬਾਰ-ਬਾਰ ਸੁਰਖੀਆਂ ਬਣ ਰਹੇ ਹਨ। ਪੰਜਾਬ ਦੇ ਕਪਤਾਨ ਰਵਿਚੰਦਰਨ ਅਸ਼ਵਿਨ ਨੇ ਰਾਜਸਥਾਨ ਦੇ ਪਲੇਅਰ ਜੋਸ ਬਟਲਰ ਨੂੰ ਜਦੋਂ ਮਾਂਕਡਿੰਗ ਨਿਯਮ ਦੇ ਤਹਿਤ ਆਊਟ ਕੀਤਾ ਸੀ ਤਾਂ ਕਾਫੀ ਵਿਵਾਦ ਹੋਇਆ। ਇਸ ਤੋਂ ਬਾਅਦ ਜਦੋਂ ਬੈਂਗਲੁਰੂ ਟੀਮ ਮੁੰਬਈ ਤੋਂ ਆਖਰੀ ਗੇਂਦ 'ਤੇ ਹਾਰੀ ਤਾਂ ਆਖਰੀ ਗੇਂਦ ਦੇ ਨੋ ਬਾਲ ਹੋਣ 'ਤੇ ਕਾਫੀ ਵਿਵਾਦ ਹੋਇਆ। ਹੁਣ ਇਕ ਵਾਰ ਫਿਰ ਨੋ ਬਾਲ 'ਤੇ ਵਿਵਾਦ ਹੋਇਆ ਹੈ ਤੇ ਇਹ ਵਾਕਿਆ ਹੋਇਆ ਹੈ ਫਿਰ ਤੋਂ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਦੇ ਦੌਰਾਨ। ਦਰਅਸਲ ਦਿੱਲੀ ਦੇ ਮੈਦਾਨ ਉੱਤੇ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਆਮਣੇ ਸਾਹਮਣੇ ਸਨ।ਦਰਅਸਲ ਇਹ ਵਿਵਾਦ ਪੰਜਾਬ ਦੇ ਸਪਿਨਰ ਮੁਰੁਗਨ ਅਸ਼ਵਿਨ ਦੇ ਓਵਰ ਦੀ ਇਕ ਗੇਂਦ 'ਤੇ ਹੋਇਆ। ਪੰਜਾਬ ਦੇ ਸਪਿਨਰ ਮੁਰੁਗਨ ਅਸ਼ਵਿਨ ਨੇ ਆਪਣੇ ਓਵਰ ਦੀ ਦੂਜੀ ਗੇਂਦ ਸੁੱਟਣ ਲਈ ਰਨਅਪ ਲਿਆ। ਬਾਲ ਅਸ਼ਵਿਨ ਦੇ ਹੱਥ ਚੋਂ ਰੁੱਕ ਕੇ ਉਥੇ ਹੀ ਡਿੱਗ ਗਈ। ਉਧਰ ਅਸ਼ਵਿਨ ਦੇ ਹੱਥ 'ਚੋਂ ਬਾਲ ਨਿਕਲੀ ਵੇਖ ਸ਼ਰੇਅਸ ਵੀ ਇਸ ਦਾ ਫਾਇਦਾ ਚੁੱਕਣ ਦੀ ਭਾਲ 'ਚ ਵਿਖੇ। ਹਾਲਾਂਕਿ ਉਨ੍ਹਾਂ ਨੇ ਆਪਣੀ ਕਰੀਜ ਛੱਡੀ ਨਹੀਂ। ਅਸ਼ਵਿਨ ਜਦ ਦੁਬਾਰਾ ਰਨਅਪ 'ਤੇ ਮੁੜੇ ਤਾਂ ਵੇਖਿਆ ਅੰਪਾਇਰ ਨੇ ਇਸ ਨੂੰ ਨੋ ਬਾਲ ਕਰਾਰ ਦੇ ਦਿੱਤੀ ਤੇ ਫ੍ਰੀ ਹਿੱਟ ਵੀ ਦਿੱਲੀ ਨੂੰ ਦਿੱਤੀ।
ਪੰਜਾਬ ਦੇ ਕਪਤਾਨ ਅਸ਼ਵਿਨ ਜਦੋਂ ਅੰਪਾਇਰ ਦੇ ਕੋਲ ਵਿਰੋਧ ਜਤਾਉਣ ਪੁੱਜੇ ਤਾਂ ਅੰਪਾਇਰ ਨੇ ਕਿਹਾ ਕਿ ਗੇਂਦਬਾਜ਼ ਨੇ ਬਾਲ ਨੂੰ ਚਕਿੰਗ (ਹੱਥ ਨੂੰ ਨਿਸ਼ਚਿਤ ਡਿਗਰੀ ਤੋਂ ਜ਼ਿਆਦਾ ਘੁਮਾਉਣ) ਕਰਨ ਦੀ ਕੋਸ਼ਿਸ਼ ਕੀਤੀ ਸੀ। ਅੰਪਾਇਰ ਦੀ ਕਾਲ 'ਤੇ ਮੁਰੁਗਨ ਅਸ਼ਵਿਨ ਹੈਰਾਨ ਹੋ ਗਏ। ਇਸ ਦੌਰਾਨ ਕਾਮੇਂਟੇਟਰ ਵੀ ਘਟਨਾਕਰਮ ਦਾ ਰਿਪਲੇਅ ਵੇਖਦੇ ਹੋਏ ਇਸ ਬਾਲ ਨੂੰ ਨੋ-ਬਾਲ ਜਾਂ ਡੈੱਡ ਬਾਲ ਹੋਣ 'ਤੇ ਚਰਚਾ ਕਰਦੇ ਰਹੇ।