ਨਿਤੀਸ਼ ਰੈੱਡੀ ਪਹਿਲੇ 3 ਟੀ-20 ’ਚੋਂ ਬਾਹਰ
Thursday, Oct 30, 2025 - 12:31 AM (IST)
ਨੈਸ਼ਨਲ ਡੈਸਕ- ਨੌਜਵਾਨ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਟੀ-20 ਸੀਰੀਜ਼ ਦੇ ਪਹਿਲੇ ਤਿੰਨ ਮੈਚਾਂ ਵਿਚੋਂ ਬਾਹਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰੈੱਡੀ ਆਪਣੀ ਪੁਰਾਣੀ ਸੱਟ (ਖੱਬੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ) ਤੋਂ ਉੱਭਰ ਰਿਹਾ ਸੀ। ਇਸ ਵਿਚਾਲੇ ਉਸ ਨੂੰ ਧੌਣ ਵਿਚ ਕੜਵੱਲ ਦੀ ਸ਼ਿਕਾਇਤ ਹੋਈ। ਇਸ ਨਵੀਂ ਸਮੱਸਿਆ ਨੇ ਉਸਦੀ ਰਿਕਰਵਰੀ ਤੇ ਗਤੀਸ਼ੀਲਤਾ ਨੂੰ ਪ੍ਰਭਾਵਿਤ ਕੀਤਾ ਹੈ।
