ਬੇਟਾ ਹੋਣ ''ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ

08/26/2020 2:31:53 PM

ਨਵੀਂ ਦਿੱਲੀ : ਕੁੱਝ ਇਕ ਹਫ਼ਤੇ ਪਹਿਲਾਂ ਮਾਂ ਬਣੀ ਨਿਕੀ ਬੇਲਾ ਅਜੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ। ਜਾਨ ਸਿਨ੍ਹਾ ਨਾਲ ਲੰਬੇ ਸਮੇਂ ਤੱਕ ਰਿਲੈਸ਼ਨ ਵਿਚ ਰਹਿਣ ਦੇ ਬਾਅਦ ਆਖ਼ਿਰਕਾਰ ਵਿਆਹ ਤੋਂ ਪਿੱਛੇ ਹੱਟਣ ਵਾਲੀ ਨਿਕੀ ਇਸ ਸਮੇਂ ਆਪਣੇ ਪੁਰਾਣੇ ਡਾਂਸ ਪਾਰਟਨਰ ਆਰਟੇਮ ਚਿਵਿਵਿੰਤਸੇਵ ਨਾਲ ਰਿਲੈਸ਼ਨਸ਼ਿਪ ਵਿਚ ਹੈ। ਦੋਵਾਂ ਨੇ ਇਸ ਸਾਲ ਮੰਗਣੀ ਦੀ ਘੋਸ਼ਣਾ ਵੀ ਕੀਤੀ ਸੀ ਪਰ ਹੁਣ ਖ਼ਬਰ ਹੈ ਕਿ ਨਿਕੀ ਵਿਆਹ ਕਰਣ ਦੇ ਮੂਡ ਵਿਚ ਨਹੀਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਵਿਡ-19 ਕਾਰਨ ਵਿਆਹ ਦਾ ਮਜ਼ਾ ਖ਼ਰਾਬ ਹੋ ਜਾਵੇਗਾ।

PunjabKesari

ਇਹ ਵੀ ਪੜ੍ਹੋ: ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ 'ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ

ਇਕ ਮੈਗਜ਼ੀਨ ਅਨੁਸਾਰ ਅਜਿਹਾ ਨਹੀਂ ਹੈ ਕਿ ਨਿਕੀ ਵਿਆਹ ਨਹੀਂ ਕਰਣਾ ਚਾਹੁੰਦੀ। ਉਹ ਤਾਂ ਬਸ ਸਹੀ ਸਮਾਂ ਚਾਹੁੰਦੀ ਹੈ। ਨਿਕੀ ਨੂੰ ਸ਼ਾਇਦ ਡਰ ਹੈ ਕਿ ਕੋਵਿਡ-19 ਕਾਰਨ ਉਨ੍ਹਾਂ ਦੇ ਵਿਆਹ ਦਾ ਮਜਾ ਖ਼ਰਾਬ ਹੋ ਜਾਵੇਗਾ। ਇਸ ਲਈ ਉਹ ਹੁਣ ਇੰਤਜਾਰ ਕਰ ਰਹੀ ਹੈ ਕਿ ਕਦੋਂ ਇਹ ਦੌਰ ਖ਼ਤਮ ਹੋਵੇਗਾ ਅਤੇ ਉਦੋਂ ਜਾ ਕੇ ਉਹ ਸ਼ਾਨਦਾਰ ਪ੍ਰੋਗਰਾਮ ਕਰਕੇ ਵਿਆਹ ਰਚਾਉਣਗੇ। ਆਰਟੇਮ ਵੀ ਨਿੱਕੀ ਦੀ ਇਸ ਰਾਏ ਤੋਂ ਸਹਿਮਤ ਹੈ।

PunjabKesari

ਇਹ ਵੀ ਪੜ੍ਹੋ: IPL 2020: ਦੁਬਈ 'ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ 'ਤੇ ਗਾਣਾ, ਦੇਖੋ ਵੀਡੀਓ

ਦੱਸ ਦੇਈਏ ਕਿ ਆਰਟੇਮ ਅਤੇ ਨਿਕੀ ਬੇਲਾ ਡਾਂਸਿੰਗ ਰਿਐਲਿਟੀ ਸ਼ੋ ਡਾਂਸਿੰਗ ਵਿਦ ਦਿ ਸਟਾਰ ਵਿਚ ਆਰਟੇਮ ਨਾਲ ਪਾਰਟੀਸਿਪੇਟ ਕਰ ਚੁੱਕੀ ਹਨ। ਡਾਂਸਿੰਗ ਦੌਰਾਨ ਹੀ ਦੋਵੇਂ ਇਕ-ਦੂਜੇ ਦੇ ਕਰੀਬ ਆਏ। ਇਸ ਦੇ ਬਾਅਦ ਦੋਵੇਂ ਡੇਟ ਕਰਣ ਲੱਗੇ। ਇਸ ਸਾਲ ਜਨਵਰੀ ਦੇ ਆਸ-ਪਾਸ ਨਿਕੀ ਨੇ ਘੋਸ਼ਣਾ ਕੀਤੀ ਸੀ ਕਿ ਉਹ ਮਾਂ ਬਨਣ ਵਾਲੀ ਹੈ।

ਇਹ ਵੀ ਪੜ੍ਹੋ: ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ


cherry

Content Editor

Related News