ਨਡਾਲ ਨੂੰ ਹਰਾ ਕੇ ਅਕਾਪੁਲਕੋ ਕੁਆਰਟਰ ਫਾਈਨਲ ''ਚ ਪਹੁੰਚੇ ਕਿਰਗੀਓਸ

Thursday, Feb 28, 2019 - 03:26 PM (IST)

ਅਕਾਪੁਲਕੋ (ਮੈਕਸਿਕੋ)— ਆਸਟਰੇਲੀਆ ਦੇ ਨਿਕ ਕਿਰਗੀਓਸ ਨੇ ਬੁੱਧਵਾਰ ਨੂੰ ਤਿੰਨ ਮੈਚ ਪੁਆਇੰਟ ਬਚਾ ਕੇ ਚੋਟੀ ਦਾ ਦਰਜਾ ਪ੍ਰਾਪਤ ਰਾਫੇਲ ਨਡਾਲ ਨੂੰ 3-6, 7-6, 7-6 ਨਾਲ ਹਰਾ ਕੇ ਮੈਕਸਿਕੋ ਓਪਨ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਆਸਟਰੇਲੀਆਈ ਓਪਨ ਦੇ ਫਾਈਨਲ 'ਚ ਨੋਵਾਕ ਜੋਕੋਵਿਚ ਤੋਂ ਹਾਰਨ ਦੇ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਨਡਾਲ ਨੂੰ ਤੀਜੇ ਸੈੱਟ 'ਚ 6-3 ਨਾਲ ਬੜ੍ਹਤ ਬਣਾਉਣ ਦੇ ਬਾਅਦ ਟਾਈਬ੍ਰੇਕਰ 'ਚ ਤਿੰਨ ਮੌਕੇ ਮਿਲੇ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ। ਹੁਣ ਇਸ ਤਰ੍ਹਾਂ ਕਿਰਗੀਓਸ ਦਾ ਨਡਾਲ ਦੇ ਨਾਲ ਜਿੱਤ ਦਾ ਰਿਕਾਰਡ 3-3 ਨਾਲ ਬਰਾਬਰ ਹੋ ਗਿਆ ਅਤੇ ਉਹ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਤਿੰਨ ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਸਟੇਨ ਵਾਵਰਿੰਕਾ ਨਾਲ ਭਿੜਨਗੇ।

ਸਵਿਟਜ਼ਰਲੈਂਡ ਦੇ ਤੀਜਾ ਦਰਜਾ ਪ੍ਰਾਪਤ ਵਾਵਰਿੰਕਾ ਨੇ 32 ਵਿਨਰ ਲਗਾ ਕੇ ਅਮਰੀਕਾ ਦੇ ਸਟੀਵ ਜਾਨਸਨ 'ਤੇ 7-6, 6-4 ਨਾਲ ਜਿੱਤ ਹਾਸਲ ਕੀਤੀ। ਮਹਿਲਾਵਾਂ ਦੇ ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਸਲੋਆਨੇ ਸਟੀਫਨਸ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਉਨ੍ਹਾਂ ਨੂੰ ਬ੍ਰਾਜ਼ੀਲ ਦੀ ਕੁਆਲੀਫਾਇਰ ਬੀਟ੍ਰਿਜ ਹਦਾਦ ਮਾਈਆ ਤੋਂ 3-6, 3-6 ਨਾਲ ਹਾਰ ਝਲਣੀ ਪਈ। ਹੁਣ 22 ਸਾਲਾ ਹਦਾਦ ਮਾਈਆ ਦਾ ਸਾਹਮਣਾ ਚੀਨ ਦੀ ਵਾਂਟ ਯਾਫਾਨ ਨਾਲ ਹੋਵੇਗਾ ਜੋ ਪੁਅਰਤੋ ਰਿਕੋ ਦੀ ਮੋਨਿਕ ਪੁਈਗ 'ਤੇ 4-1 ਨਾਲ ਬੜ੍ਹਤ ਬਣਾਏ ਸੀ ਪਰ ਵਿਰੋਧੀ ਮੁਕਾਬਲੇਬਾਜ਼ ਨੇ ਸੱਟ ਕਾਰਨ ਹਟਣ ਦਾ ਫੈਸਲਾ ਕੀਤਾ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨੇ ਤਾਤਜਾਨਾ ਮਾਰੀਆ ਨੂੰ 6-2, 6-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।


Tarsem Singh

Content Editor

Related News