ਨੇਮਾਰ ਦੇ ਦੋ ਗੋਲ ਨਾਲ ਪੀ. ਐੱਸ. ਜੀ. ਨੇ ਬੋਰਡੇਕਸ ਨੂੰ 3-2 ਨਾਲ ਹਰਾਇਆ

Sunday, Nov 07, 2021 - 07:18 PM (IST)

ਪੈਰਿਸ- ਸਟਾਰ ਖਿਡਾਰੀ ਨੇਮਾਰ ਦੇ ਦੋ ਗੋਲ ਦੀ ਬਦੌਲਤ ਚੋਟੀ 'ਤੇ ਚਲ ਰਹੇ ਪੈਰਿਸ ਸੇਂਟ ਜਰਮੇਨ (ਪੀ. ਐੱਸ ਜੀ.) ਨੇ ਫ਼ਰਾਂਸ ਫੁੱਟਬਾਲ ਲੀਗ 'ਚ ਬੋਰਡੋਕਸ 'ਤੇ 3-2 ਨਾਲ ਜਿੱਤ ਦਰਜ ਕੀਤੀ। ਨੇਮਾਰ (26ਵੇਂ ਤੇ 43ਵੇਂ) ਦੇ ਦੋ ਗੋਲ ਦੇ ਇਲਾਵਾ ਕਾਈਲੀਆਨ ਐਮਬਾਪੇ (63ਵੇਂ ਮਿੰਟ) ਨੇ ਵੀ ਇਕ ਗੋਲ ਕੀਤਾ ਜਿਸ ਨਾਲ ਪੀ. ਐੱਸ. ਜੀ. ਨੇ 63ਵੇਂ ਮਿੰਟ ਦੇ ਬਾਅਦ 3-0 ਦੀ ਬੜ੍ਹਤ ਬਣਾ ਲਈ।

ਬੋਰਡੋਕਸ ਦੀ ਟੀਮ ਨੇ ਐਲਬਰਥ ਐਲਿਸ (78ਵੇਂ ਮਿੰਟ) ਤੇ ਐਮਬਾਪੇ ਨਿਆਂਗ (90 ਪਲੱਸ ਦੋ ਮਿੰਟ) ਦੇ ਗੋਲਾਂ ਦੀ ਮਦਦ ਨਾਲ ਕੋਸ਼ਿਸ਼ ਕੀਤੀ ਪਰ ਹਾਰ ਤੋਂ ਨਹੀਂ ਬਚ ਸਕੀ। ਗੋਡੇ ਦੇ ਪੈਰ ਦੀਆਂ ਮਾਸਪੇਸ਼ੀਆਂ 'ਚ ਮਾਮੂਲੀ ਸੱਟਾਂ ਕਾਰਨ ਮੇਸੀ ਇਸ ਮੁਕਾਬਲੇ 'ਚ ਨਹੀਂ ਖੇਡੇ। ਇਸ ਜਿੱਤ ਨਾਲ ਪੀ. ਐੱਸ. ਜੀ. ਨੇ ਦੂਜੇ ਸਥਾਨ 'ਤੇ ਚਲ ਰਹੇ ਲੇਨਸ 'ਤੇ 10 ਅੰਕ ਦੀ ਬੜ੍ਹਤ ਬਣਾ ਲਈ ਹੈ ਜਦਕਿ ਤੀਜੇ ਸਥਾਨ 'ਤੇ ਚਲ ਰਹੇ ਨੀਸ ਤੋਂ 11 ਅੰਕ ਅੱਗੇ ਹੈ। 


Tarsem Singh

Content Editor

Related News