ਇਹ ਦਿੱਗਜ ਹੋ ਸਕਦੈ ਭਾਰਤੀ ਟੀਮ ਦਾ ਅਗਲਾ ਨਵਾ ਕੋਚ

Tuesday, Jul 11, 2017 - 03:24 PM (IST)

ਇਹ ਦਿੱਗਜ ਹੋ ਸਕਦੈ ਭਾਰਤੀ ਟੀਮ ਦਾ ਅਗਲਾ ਨਵਾ ਕੋਚ

ਨਵੀਂ ਦਿੱਲੀ —ਸੋਮਵਾਰ ਨੂੰ ਭਾਰਤੀ ਟੀਮ ਦੇ ਕੋਚ ਦੇ 5 ਉਮੀਦਵਾਰਾਂ ਦਾ ਇੰਟਰਵਿਊ ਹੋਣ ਦੇ ਬਾਵਜੂਦ ਵੀ ਇਹ ਤੈਅ ਨਹੀਂ ਹੋ ਸਕਿਆ ਕਿ ਭਾਰਤੀ ਟੀਮ ਦਾ ਨਵਾ ਕੋਚ ਕੋਣ ਹੋਵੇਗਾ। ਕ੍ਰਿਕਟ ਸਲਾਹਕਾਰ ਕਮੇਟੀ ਨੇ ਰਿਚਰਡ ਪਾਈਬਸ, ਵਰਿੰਦਰ ਸਹਿਵਾਗ, ਰਵੀ ਸ਼ਾਸਤਰੀ, ਲਾਲਚੰਦ ਰਾਜਪੂਤ ਅਤੇ ਟਾਮ ਮੂਡੀ ਦਾ ਇੰਟਰਵਿਊ ਲਿਆ ਪਰ ਉਨ੍ਹਾਂ ਨੇ ਨਾਂ ਐਲਾਨ ਨਹੀਂ ਕੀਤਾ। ਗਾਂਗੁਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਵੇਂ ਕੋਚ ਦਾ ਨਾਂ ਐਲਾਨ ਕਰਨ ਲਈ ਕੁੱਝ ਸਮਾਂ ਮੰਗਿਆ। ਅਜਿਹੇ 'ਚ ਹੁਣ ਸੂਤਰਾਂ ਮੁਤਾਬਕ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਬਣਾਇਆ ਜਾ ਸਕਦਾ ਹੈ।
ਸਹਿਵਾਗ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋਈ ਸੀ. ਐੱਸ. ਸੀ. ਦੀ ਟੀਮ 
ਸੂਤਰਾਂ ਮੁਤਾਬਕ ਸੀ. ਐੱਸ. ਸੀ. ਦੇ 3 ਮੈਂਬਰਾਂ ਦੀ ਟੀਮ ਭਾਰਤੀ ਕਪਤਾਨ ਸੌਰਵ ਗਾਂਗੁਲੀ, ਵੀ. ਵੀ. ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਸਹਿਵਾਗ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਨਜ਼ਰ ਆਏ। ਸਹਿਵਾਗ ਨੇ ਵਿਸ਼ਵ ਕੱਪ 2019 ਨੂੰ ਜਿੱਤਣ ਦਾ ਆਪਣਾ ਨਮੂਨਾ ਪੇਸ਼ ਕੀਤਾ। ਉਥੇ ਗਾਂਗੁਲੀ ਨੇ ਕਪਤਾਨ ਵਿਰਾਟ ਕੋਹਲੀ ਨੂੰ ਸਾਫ ਸੰਦੇਸ਼ ਭੇਜ ਦਿੱਤਾ ਹੈ ਕਿ ਕੋਚ ਕਿਵੇਂ ਕੰਮ ਕਰਦੇ ਹਨ ਇਸ ਗੱਲ ਨੂੰ ਭਾਰਤੀ ਟੀਮ ਨੂੰ ਸਮਝਣਾ ਚਾਹੀਦੈ। ਗਾਂਗੁਲੀ ਨੇ ਸਾਫ ਸੰਕੇਤ ਦੇ ਦਿੱਤੇ ਹਨ ਕਿ ਕੋਚ ਦੇ ਅੱਗੇ ਕੋਹਲੀ ਦੀ ਕੋਈ ਮਨਮਾਨੀ ਨਹੀਂ ਚੱਲੇਗੀ।
ਉਮੀਦਵਾਰਾਂ ਤੋਂ ਪੁੱਛੇ ਗਏ ਇਹ 2 ਸਵਾਲ
ਇਨ੍ਹਾਂ ਉਮੀਦਵਾਰਾਂ ਲਈ ਸਭ ਤੋਂ ਅਹਿਮ 2 ਸਵਾਲਾਂ 'ਚੋਂ ਪਹਿਲਾ ਸਵਾਲ ਇਹ ਸੀ ਕਿ ਇੰਗਲੈਂਡ 'ਚ ਹੋਣ ਵਾਲੇ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਕੀ ਸੋਚ ਹੈ ਅਤੇ ਦੂਜਾ ਸਵਾਲ ਇਹ ਸੀ ਕਿ ਕਪਤਾਨ ਦੀ ਤੁਲਨਾ 'ਚ ਕੋਚ ਦੀ ਭੂਮਿਕਾ ਕੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਸੇ ਨਾਜੁਕ ਸਥਿਤੀ ਭਾਵ ਕੋਚ ਬਨਾਮ ਕਪਤਾਨ ਜਿਹੀ ਸਥਿਤੀ ਦੇ ਸਾਹਮਣੇ ਆਉਣ 'ਤੇ ਉਹ ਇਸ ਨਾਲ ਕਿਵੇਂ ਨਿਪਟਣਗੇ। ਸੂਤਰਾਂ ਮੁਤਾਬਕ ਸਹਿਵਾਗ ਨੇ ਇਨ੍ਹਾਂ ਸਵਾਲ ਦੇ ਵਿਸਥਾਰ ਪੂਰਵਕ ਜਵਾਬ ਦਿੱਤੇ ਹਨ।
ਰੇਸ ਤੋਂ ਬਾਹਰ ਹੋ ਚੁੱਕੇ ਹਨ ਸ਼ਾਸਤਰੀ
ਸੋਮਵਾਰ ਨੂੰ ਉਮੀਦਵਾਰ ਦਾ ਇੰਟਰਵਿਊ ਲੈਣ ਤੋਂ ਬਾਅਦ ਕੋਚ ਸਲਾਹਕਾਰ ਕਮੇਟੀ ਵਲੋਂ ਦਿੱਤੇ ਗਏ ਬਿਆਨ ਤੋਂ ਸਾਫ ਹੋ ਗਿਆ ਹੈ ਕਿ ਹੁਣ ਰਵੀ ਸ਼ਾਸਤਰੀ ਕੋਚ ਦੀ ਰੇਸ ਤੋਂ ਬਾਹਰ ਹੋ ਚੁੱਕਿਆ ਹੈ। ਜੇਕਰ ਉਹ ਰੇਸ 'ਚ ਹੁੰਦੇ ਤਾਂ ਸੀ. ਐਸ. ਸੀ. ਦੇ 3 ਮੈਂਬਰਾਂ ਦੀ ਟੀਮ ਉਸ ਦੌਰਾਨ ਉਨ੍ਹਾਂ ਦਾ ਨਾਂ ਐਲਾਨ ਕਰ ਦਿੰਦੀ। ਹੁਣ ਪੂਰੇ ਘਮਾਸਾਨ ਤੋਂ ਬਾਅਦ ਇਹ ਤੈਅ ਹੈ ਕਿ ਸਹਿਵਾਗ ਬਾਕੀ ਕੋਚ ਉਮੀਦਵਾਰਾਂ 'ਤੇ ਭਾਰੀ ਪੈ ਰਿਹਾ ਹੈ।


Related News