ਬੱਲੇਬਾਜ਼ੀ ਤੇ ਫੀਲਡਿੰਗ 'ਚ ਸੁਧਾਰ ਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ
Tuesday, Feb 15, 2022 - 02:29 AM (IST)
ਕਵੀਂਸਟਾਊਨ- ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਉਜਾਗਰ ਹੋਈਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਮੰਗਲਵਾਰ ਨੂੰ ਇੱਥੇ ਦੂਜੇ ਵਨ ਡੇ ਮੈਚ ਵਿਚ ਨਿਊਜ਼ੀਲੈਂਡ ਵਿਰੁੱਧ ਬੱਲੇਬਾਜ਼ੀ ਅਤੇ ਫੀਲਡਿੰਗ ਵਿਚ ਬਿਹਤਰ ਪ੍ਰਦਰਸ਼ਨ ਦੇ ਇਰਾਦੇ ਨਾਲ ਉਤਰੇਗੀ। ਸ਼ਨੀਵਾਰ ਨੂੰ ਪਹਿਲੇ ਵਨ ਡੇ ਵਿਚ ਭਾਰਤ ਨੇ ਕਿਸੇ ਵੀ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਨਿਊਜ਼ੀਲੈਂਡ ਨੇ 275 ਦੌੜਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਪਰ ਜਵਾਬ ਵਿਚ ਕਪਤਾਨ ਮਿਤਾਲੀ ਰਾਜ ਨੂੰ ਛੱਡ ਕੇ ਕੋਈ ਬੱਲੇਬਾਜ਼ ਨਹੀਂ ਚੱਲੀ।
ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਭਾਰਤੀ ਟੀਮ 213 ਦੌੜਾਂ ਤੇ ਢੇਰ ਹੋ ਗਈ ਅਤੇ 62 ਦੌੜਾਂ ਨਾਲ ਮੈਚ ਹਾਰ ਗਈ। ਮਿਤਾਲੀ ਨੇ 59 ਅਤੇ ਯਸਤਿਕਾ ਭਾਟੀਆ ਨੇ 41 ਦੌੜਾਂ ਬਣਾਈਆਂ। ਉਪ ਕਪਤਾਨ ਹਰਮਨਪ੍ਰੀਤ ਕੌਰ ਦੀ ਖਰਾਬ ਫਾਰਮ ਜਾਰੀ ਰਹੀ ਹੈ, ਜਿਹੜੀ 22 ਗੇਂਦਾਂ ਵਿਚ 10 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਦੇ ਲਈ ਜੇਸ ਕੇਰ ਨੇ 35 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ।
ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ
ਪਲੇਇੰਗ ਇਲੈਵਨ-
ਭਾਰਤ- ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼, ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਤਾਨੀਆ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਸਿਮਰਨ ਦਿਲ ਬਹਾਦੁਰ।
ਨਿਊਜ਼ੀਲੈਂਡ- ਸੋਫੀ ਡੇਵਾਈਨ (ਕਪਤਾਨ), ਐਮੀ ਸੈਟਰਥਵੇਟ, ਸੂਜ਼ੀ ਬੇਟਸ, ਲੌਰੇਨ ਡਾਊਨ, ਮੈਡੀ ਗ੍ਰੀਨ, ਬਰੂਕ ਹਾਲੀਡੇ, ਹੇਲੀ ਜੇਨਸਨ, ਫ੍ਰਾਨ ਜੋਨਸ, ਜੇਸ ਕੇਰ, ਮੇਲੀ ਕੇਰ, ਫਰੈਂਕੀ ਮੈਕੇ, ਰੋਸਮੇਰੀ ਮੇਇਰ, ਕੇਟੀ ਮਾਰਟਿਨ, ਹੰਨਾ ਰੋਵੇ, ਲੀ ਤਾਹੂਹੂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।