ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

09/21/2021 5:19:00 PM

ਆਕਲੈਂਡ- ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਿਊਜ਼ੀਲੈਂਡ ਕ੍ਰਿਕਟ (ਐੱਨ.ਜ਼ੈੱਡ.ਸੀ.) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਇੰਗਲੈਂਡ ਵੇਲਸ ਕ੍ਰਿਕਟ ਬੋਰਡ (ਈ .ਸੀ. ਬੀ.) ਨੂੰ ਨਿਊਜ਼ੀਲੈਂਡ ਕ੍ਰਿਕਟ ਨਾਲ ਸਬੰਧਤ ਇਕ ਧਮਕੀ ਭਰਿਆ ਈਮੇਲ ਮਿਲਿਆ ਹੈ। ਨਿਊਜ਼ੀਲੈਂਡ ਦੀ ਮਹਿਲਾ ਟੀਮ ਇਸ ਸਮੇਂ 3 ਮੈਚਾਂ ਦੀ ਵਨ-ਡੇ ਸੀਰੀਜ਼ ਲਈ ਇੰਗਲੈਂਡ 'ਚ ਹੈ ਤੇ ਅੱਜ ਤੀਜਾ ਮੈਚ ਲੀਸੇਸਟਰ 'ਚ ਖੇਡਿਆ ਜਾਣਾ ਹੈ।
ਇਹ ਵੀ ਪੜ੍ਹੋ : PBKS vs RR : ਮੈਚ ਤੋਂ ਪਹਿਲਾਂ ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ, ਸੰਭਾਵੀ ਪਲੇਇੰਗ ਇਲੈਵਨ 'ਤੇ ਵੀ ਇਕ ਝਾਤ

ਨਿਊਜ਼ੀਲੈਂਡ ਕ੍ਰਿਕਟ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ, ਵ੍ਹਾਈਟ ਫਨਰਜ਼ ਹੁਣ ਲੀਸੇਸਟਰ 'ਚ ਹਨ ਤੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੀ ਟ੍ਰੇਨਿੰਗ ਨੂੰ ਰੱਦ ਕਰਨ ਦੀਆਂ ਖ਼ਬਰਾਂ ਝੂਠੀਆਂ ਹਨ। ਸੋਮਵਾਰ ਨੂੰ ਉਨ੍ਹਾਂ ਦੀ ਟ੍ਰੇਨਿੰਗ ਸੈਸ਼ਨ ਨਿਰਧਾਰਤ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਯਾਤਰਾ ਕੀਤੀ ਸੀ। ਨਿਊਜ਼ੀਲੈਂਡ ਕ੍ਰਿਕਟ ਇਸ ਮਾਮਲੇ 'ਚ ਅੱਗੇ ਕੋਈ ਟਿੱਪਣੀ ਨਹੀਂ ਕਰੇਗਾ।
ਇਹ ਵੀ ਪੜ੍ਹੋ : T-20 WC 'ਚ ਐਕਸ ਫੈਕਟਰ ਸਾਬਤ ਹੋਣਗੇ ਵਰੁਣ ਚੱਕਰਵਰਤੀ : ਸਾਬਕਾ ਭਾਰਤੀ ਕ੍ਰਿਕਟਰ

ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਤੀਜਾ ਵਨ-ਡੇ ਮੈਚ ਅੱਗੇ ਵਧਣ ਨੂੰ ਤਿਆਰ ਹੈ ਕਿਉਂਕਿ ਨਿਊਜ਼ੀਲੈਂਡ ਕ੍ਰਿਕਟ ਵੱਲੋਂ ਸੁਰੱਖਿਆ ਖ਼ਤਰੇ ਨੂੰ ਵਿਸ਼ਵਾਸਯੋਗ ਨਹੀਂ ਮੰਨਿਆ ਗਿਆ। ਇਕ ਰਿਪੋਰਟ 'ਚ ਨਿਊਜ਼ੀਲੈਂਡ ਟੀਮ ਪ੍ਰਬੰਧਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਟੀਮ ਹੋਟਲ 'ਚ ਇਕ ਬੰਬ ਰੱਖਿਆ ਜਾਵੇਗਾ। ਟੀਮ ਨੂੰ ਨਿਊਜ਼ੀਲੈਂਡ ਪਰਤਨ 'ਤੇ ਉਨ੍ਹਾਂ ਦੇ ਜਹਾਜ਼ 'ਤੇ ਬੰਬ ਰੱਖਣ ਦੀ ਕੋਸ਼ਿਸ਼ ਦੀ ਵੀ ਚਿਤਾਵਨੀ ਦਿੱਤੀ ਗਈ ਹੈ। ਪੁਲਸ ਤੇ ਅੱਤਵਾਦ ਵਿਰੋਧੀ ਏਜੰਸੀਆਂ ਨੂੰ ਜਾਂਚ ਲਈ ਬੁਲਾਇਆ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ।ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News