WTC ਦੇ ਫ਼ਾਈਨਲ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦੇਵੇਗਾ ਇਹ ਧਾਕੜ ਬੱਲੇਬਾਜ਼

05/12/2021 3:00:38 PM

ਸਪੋਰਟਸ ਡੈਸਕ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅਗਲੇ ਮਹੀਨੇ ਇੰਗਲੈਂਡ ’ਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬੀ. ਜੇ. ਵਾਟਲਿੰਗ ਨੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ।
ਇਹ ਵੀ ਪੜ੍ਹੋ : WTC: ਇੰਗਲੈਂਡ ’ਚ ਕੋਹਲੀ ਤੋਂ ਇਲਾਵਾ ਸਾਰੇ ਫ਼ੇਲ! ਰੋਹਿਤ ਨੂੰ ਸਿਰਫ਼ ਇਕ ਟੈਸਟ ਮੈਚ ਦਾ ਤਜਰਬਾ

ਵਾਟਲਿੰਗ ਨੇ ਨਿਊਜ਼ੀਲੈਂਡ ਕ੍ਰਿਕਟ ਨੂੰ ਕਿਹਾ, ਇਹ ਸਮੀ ਸਮਾਂ ਹੈ। ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨਾ ਤੇ ਖ਼ਾਸ ਤੌਰ ’ਤੇ ਟੈਸਟ ਬੈਗੀ ਪਹਿਨਣਾ ਇਕ ਵੱਡਾ ਸਨਮਾਨ ਰਿਹਾ ਹੈ। ਟੈਸਟ ਕ੍ਰਿਕਟ ਅਸਲ ’ਚ ਖੇਡ ਦਾ ਸਿਖਰ ਹੈ ਤੇ ਮੈਨੂੰ ਸਫ਼ੈਦ ਡਰੈੱਸ ’ਚ ਬਾਹਰ ਰਹਿਣ ਦੇ ਹਰ ਮਿੰਟ ਤੋਂ ਪਿਆਰ ਹੈ।

ਜ਼ਿਕਰਯੋਗ ਹੈ ਕਿ ਵਰਤਮਾਨ ਨਿਊਜ਼ੀਲੈਂਡ ਟੀਮ ਜਿਸ ਦੀ ਕਪਤਾਨੀ ਕੇਨ ਵਿਲੀਅਮਸਨ ਕਰ ਰਹੇ ਹਨ ਉਨ੍ਹਾਂ ਦੇ ਸਭ ਤੋਂ ਮਜ਼ਬੂਤ ਖਿਡਾਰੀਆਂ ’ਚੋਂ ਇਕ ਵਾਟਲਿੰਗ ਹਨ। ਵਾਟਲਿੰਗ ਨੇ 73 ਟੈਸਟ, 28 ਵਨ-ਡੇ ਤੇ 5 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਸ 35 ਸਾਲਾ ਖਿਡਾਰੀ ਨੇ ਟੈਸਟ ’ਚ 3773 ਦੌੜਾਂ ਬਣਾਈਆਂ ਹਨ ਜਿਸ ’ਚ 8 ਸੈਂਕੜੇ ਸ਼ਾਮਲ ਹਨ। ਵਾਟਲਿੰਗ ਨੇ ਦੋਹਰਾ ਸੈਂਕੜਾ ਵੀ ਲਾਇਆ ਹੈ ਤੇ ਅਜਿਹਾ ਕਰਨ ਵਾਲੇ ਉਹ 9ਵੇਂ ਵਿਕਟਕੀਪਰ ਹਨ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਬੇ ਓਵਲ ’ਚ 2019 ’ਚ ਦੋਹਰਾ ਸੈਂਕੜਾ ਲਾਇਆ ਸੀ।

PunjabKesari
ਇਹ ਵੀ ਪੜ੍ਹੋ : ਘਰ ’ਚ ਰਿਸ਼ਭ ਪੰਤ ਖ਼ੁਦ ਨੂੰ ਫ਼ਿੱਟ ਰੱਖਣ ਲਈ ਅਪਣਾ ਰਹੇ ਹਨ ਇਹ ਤਰੀਕਾ, ਵੀਡੀਓ ਹੋਇਆ ਵਾਇਰਲ

ਵਨ-ਡੇ ’ਚ ਉਨ੍ਹਾਂ ਨੇ 28 ਮੈਚਾਂ ਦੀਆਂ 25 ਪਾਰੀਆਂ ’ਚ ਬੱਲੇਬਾਜ਼ੀ ਕਰਦੇ ਹੋਏ 24.91 ਦੀ ਔਸਤ ਨਾਲ 573 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵਉੱਚ ਸਕੋਰ 96 ਰਿਹਾ। ਪਰ ਉਹ ਇਸ ਫ਼ਾਰਮੈਟ ’ਚ ਇਕ ਵੀ ਸੈਂਕੜਾ ਨਾ ਲਗਾ ਸਕੇ। ਹਾਲਾਂਕਿ ਉਨ੍ਹਾਂ ਦੇ ਨਾਂ 5 ਅਰਧ ਸੈਕੜੇ ਹਨ। 5 ਟੀ-20 ਮੈਚਾਂ ਦੀ 4 ਪਾਰੀਆਂ ’ਚ ਉਨ੍ਹਾਂ ਨੇ 38 ਦੌੜਾਂ ਬਣਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News