ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲੇ ਟੈਸਟ ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡਜ਼

02/20/2020 4:25:16 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 21 ਫਰਵਰੀ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣ ਵਾਲੀ ਹੈ ਅਤੇ ਇਹ ਸੀਰੀਜ਼ ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ ਦੇ ਤਹਿਤ ਖੇਡੀ ਜਾਵੇਗੀ। ਭਾਰਤੀ ਟੀਮ ਅੰਕ ਸੂਚੀ 'ਚ ਫਿਲਹਾਲ 360 ਪੁਆਇੰਟਾਂ ਦੇ ਨਾਲ ਟਾਪ 'ਤੇ ਹੈ, ਉਥੇ ਹੀ ਨਿਊਜ਼ੀਲੈਂਡ ਦੀ ਟੀਮ ਸਿਰਫ 60 ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਪਹਿਲੇ ਸਥਾਨ 'ਤੇ ਚੱਲ ਰਹੀ ਭਾਰਤੀ ਟੀਮ ਲਈ ਇਹ ਟੈਸਟ ਚੈਂਪਿਅਨਸ਼ਿਪ ਦੀ ਹੁਣ ਤੱਕ ਦੀ ਸਭ ਤੋਂ ਮੁਸ਼ਕਿਲ ਸੀਰੀਜ਼ ਹੋਵੇਗੀ। ਪਹਿਲੇ ਟੈਸਟ 'ਚ ਦੋਵਾਂ ਹੀ ਟੀਮਾਂ ਜਿੱਤ ਲਈ ਉਤਰਨਗੀਆਂ ਅਤੇ ਅਜਿਹੇ 'ਚ ਕਈ ਰਿਕਾਰਡਜ਼ ਵੀ ਬਣਨ ਅਤੇ ਟੁੱਟਣੇ ਲਾਜ਼ਮੀ ਹਨ।

PunjabKesari

ਪਹਿਲੇ ਟੈਸਟ 'ਚ ਬਣਨ ਵਾਲੇ ਰਿਕਾਰਡਜ਼ 'ਤੇ ਇਕ ਨਜ਼ਰ: — 
-ਨਿਊਜ਼ੀਲੈਂਡ 'ਚ ਆਪਣੇ ਪਹਿਲੇ ਦੌਰੇ ਦਾ ਪਹਿਲਾ ਟੈਸਟ ਮੈਚ 1968 'ਚ ਭਾਰਤ ਨੇ ਵੇਲਿੰਗਟਨ 'ਚ ਮੰਸੂਰ ਅਲੀ ਪਟੌਦੀ ਦੀ ਕਪਤਾਨੀ 'ਚ ਖੇਡਿਆ ਸੀ। ਉਸ ਮੈਚ 'ਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਨੂੰ ਵੇਲਿੰਗਟਨ 'ਚ ਖੇਡੇ 6 ਮੈਚਾਂ 'ਚ ਭਾਰਤ ਨੂੰ ਚਾਰ ਹਾਰ ਅਤੇ ਦੋ ਡਰਾਅ ਖੇਡਣ ਪਏ ਹਨ। ਜੇਕਰ ਭਾਰਤ ਇਹ ਪਹਿਲਾ ਟੈਸਟ ਜਿੱਤਦਾ ਹੈ ਤਾਂ 52 ਸਾਲ ਬਾਅਦ ਵੇਲਿੰਗਟਨ ਦੇ ਮੈਦਾਨ 'ਚ ਜਿੱਤ ਦਿਵਾਉਣ ਵਾਲੇ ਕੋਹਲੀ ਦੂਜਾ ਭਾਰਤੀ ਕਪਤਾਨ ਬਣ ਜਾਵੇਗਾ।

PunjabKesari
- ਨਿਊਜ਼ੀਲੈਂਡ ਦਾ ਖ਼ੁਰਾਂਟ ਬੱਲੇਬਾਜ਼ ਰਾਸ ਟੇਲਰ ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਮੈਦਾਨ 'ਤੇ ਕਦਮ ਰੱਖਦੇ ਹੀ 100 ਟੈਸਟ ਖੇਡਣ ਵਾਲਾ ਚੌਥਾ ਕੀਵੀ ਖਿਡਾਰੀ ਬਣ ਜਾਵੇਗਾ। ਟੇਲਰ ਤੋਂ ਪਹਿਲਾਂ ਸਟੀਫਨ ਫਲੇਮਿੰਗ, ਬਰੈਂਡਨ ਮੈਕੁਲਮ ਅਤੇ ਡੈਨੀਅਲ ਵਿਟੋਰੀ ਨੇ ਨਿਊਜ਼ੀਲੈਂਡ ਲਈ 100 ਟੈਸਟ ਖੇਡੇ ਹਨ। 
- ਇਸ ਸੀਰੀਜ਼ ਦੇ ਪਹਿਲੇ ਮੈਚ 'ਚ ਖੇਡਣ ਉਤਰਦੇ ਹੀ ਕੀਵੀ ਬੱਲੇਬਾਜ਼ ਰਾਸ ਟੇਲਰ ਦਾ ਭਾਰਤ ਖਿਲਾਫ ਇਹ 13ਵਾਂ ਟੈਸਟ ਹੋਵੇਗਾ ਅਤੇ ਉਹ ਇਸਦੇ ਨਾਲ ਹੀ ਸਾਬਕਾ ਕੀਵੀ ਖਿਡਾਰੀ ਸਟੀਫਨ ਫਲੈਮਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।

PunjabKesari - ਭਾਰਤ ਖਿਲਾਫ ਰਾਸ ਟੇਲਰ ਨੇ ਹੁਣ ਤਕ 748 ਟੈਸਟ ਦੌੜਾਂ ਬਣਾ ਚੁੱਕਿਆ ਹੈ। ਜੇਕਰ ਉਹ ਇਸ ਮੈਚ 'ਚ 56 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਜਾਨ ਰਾਈਟ ਨੂੰ ਪਿੱਛੇ ਛੱਡਦਾ ਹੋਇਆ 804 ਦੌੜਾਂ ਦੇ ਰਿਕਾਰਡ ਨੂੰ ਤੋੜ ਸਕਦਾ ਹੈ।
- ਕੀਵੀ ਖਿਡਾਰੀ ਰਾਸ ਟੇਲਰ ਨੇ ਭਾਰਤ ਖਿਲਾਫ ਹੁਣ ਤਕ 12 ਟੈਸਟ 'ਚ 16 ਕੈਚ ਫੜੇ ਹਨ। ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਮੈਚਾਂ 'ਚ ਸਭ ਤੋਂ ਜ਼ਿਆਦਾ ਸਟੀਫਨ ਫਲੇਮਿੰਗ (20 ਕੈਚ) ਨੇ ਫੜੇ ਹਨ ਹਨ। ਟੇਲਰ ਦੇ ਕੋਲ ਫਲੇਮਿੰਗ ਅਤੇ ਭਾਰਤੀ ਖਿਡਾਰੀ ਰਾਹੁਲ ਦ੍ਰਾਵਿਡ (17 ਕੈਚ) ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। 

PunjabKesari
- ਭਾਰਤੀ ਆਫ ਸਪੀਨਰ ਰਵਿਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਖਿਲਾਫ 5 ਟੈਸਟ 'ਚ ਖੇਡ ਕੇ 45 ਵਿਕਟਾਂ ਹਾਸਲ ਕੀਤੀਆਂ ਹਨ। ਪਹਿਲੇ ਟੈਸਟ 'ਚ 5 ਵਿਕਟ ਲੈਣ ਦੇ ਨਾਲ ਹੀ ਉਹ ਨਿਊਜ਼ੀਲੈਂਡ ਖਿਲਾਫ 50 ਟੈਸਟ ਵਿਕਟਾਂ ਲੈਣ ਵਾਲਾ ਚੌਥਾ ਭਾਰਤੀ ਗੇਂਦਬਾਜ਼ ਬਣ ਸਕਦਾ ਹੈ। ਇਸ ਤੋਂ ਪਹਿਲਾਂ ਬਿਸ਼ਨ ਸਿੰਘ ਨੇ 12 ਟੈਸਟ 'ਚ 57 ਸਭ ਤੋਂ ਜ਼ਿਆਦਾ ਵਿਕਟਾਂ ਵਿਕਟਾਂ ਲਈਆਂ ਹਨ। ਅਸ਼ਵਿਨ ਦੇ ਕੋਲ ਜ਼ਹੀਰ ਖਾਨ (47 ਵਿਕਟਾਂ) ਨੂੰ ਪਿੱਛੇ ਛੱਡਣ ਦਾ ਮੌਕਾ ਵੀ ਹੋਵੇਗਾ। 

PunjabKesari
- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ 7 ਟੈਸਟ 'ਚ 735 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਖਿਲਾਫ ਕੋਹਲੀ ਕੋਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਗੌਤਮ ਗੰਭੀਰ (749 ਦੌੜਾਂ) ਅਤੇ ਮੁਹੰਮਦ ਅਜ਼ਹਰੂੱਦੀਨ (796 ਦੌੜਾਂ) ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। 
- ਭਾਰਤੀ ਕਪਤਾਨ ਕੋਹਲੀ ਦੇ ਕੋਲ ਨਿਊਜ਼ੀਲੈਂਡ ਖਿਲਾਫ ਚਾਰ ਟੈਸਟ ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰਨ ਅਤੇ ਉਨ੍ਹਾਂ ਨੂੰ ਸੈਂਕੜਿਆਂ ਦੇ ਮਾਮਲੇ 'ਚ ਪਿੱਛੇ ਛੱਡਣ ਦਾ ਵੀ ਮੌਕਾ ਹੋਵੇਗਾ।

PunjabKesari - ਟੈਸਟ ਕ੍ਰਿਕਟ 'ਚ ਭਾਰਤੀ ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ 300 ਟੈਸਟ ਵਿਕਟਾਂ ਪੂਰੀਆਂ ਕਰਨ ਤੋਂ ਸਿਰਫ 8 ਵਿਕਟਾਂ ਦੂਰ ਹੈ। ਜੇਕਰ ਇਸ ਸੀਰੀਜ਼ ਦੇ ਪਹਿਲੇ ਟੈਸਟ 'ਚ ਉਹ ਅਜਿਹਾ ਕਰਨ ਚ ਸਫਲ ਰਿਹਾ ਤਾਂ 300 ਟੈਸਟ ਵਿਕਟਾਂ ਲੈਣ ਵਾਲਾ 6ਵਾਂ ਭਾਰਤੀ ਗੇਂਦਬਾਜ਼ ਬਣ ਜਾਵੇਗਾ। ਇਸ ਤੋਂ ਪਹਿਲਾਂ 300 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਕਪਿਲ ਦੇਵ (434 ਵਿਕਟਾਂ) ਅਤੇ ਜ਼ਹੀਰ ਖਾਨ (311 ਵਿਕਟਾਂ) ਨੇ ਹਾਸਲ ਕੀਤੀਆਂ ਹਨ।

PunjabKesari


Related News