ਵਨ ਡੇ ਵਿਸ਼ਵ ਕੱਪ-2022 ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਦੀ ਮੇਜ਼ਬਾਨੀ ਕਰੇਗਾ ਨਿਊਜ਼ੀਲੈਂਡ
Saturday, Nov 13, 2021 - 03:39 AM (IST)
ਵੇਲਿੰਗਟਨ- ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੇ ਸਾਲ ਮਾਰਚ-ਅਪ੍ਰੈਲ ’ਚ ਮਹਿਲਾ ਵਨ ਡੇ ਵਿਸ਼ਵ ਕੱਪ ਤੋਂ ਪਹਿਲਾਂ ਫਰਵਰੀ ’ਚ ਨਿਊਜ਼ੀਲੈਂਡ ਵਿਰੁੱਧ 6 ਸਫੇਦ ਗੇਂਦ ਮੈਚ ਖੇਡੇਗੀ, ਜਿਸ ’ਚ ਇਕ ਟੀ-20 ਅੰਤਰਾਸ਼ਟਰੀ ਅਤੇ 5 ਵਨ ਡੇ ਮੈਚ ਸ਼ਾਮਲ ਹਨ। ਦੋਨੋਂ ਟੀਮਾਂ ਲਈ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਯੋਜਨਾਵਾਂ ਅਤੇ ਸੰਯੋਜਨਾਂ ਨੂੰ ਠੀਕ ਕਰਨ ਲਈ ਇਹ ਸੀਰੀਜ਼ ਕਾਫੀ ਮਹੱਤਵਪੂਰਨ ਹੈ। ਨੇਪੀਅਰ ਦੇ ਮੈਕਲੀਨ ਪਾਰਕ ’ਚ 9 ਫਰਵਰੀ ਨੂੰ ਟੀ-20 ਮੁਕਾਬਲੇ ਦੇ ਨਾਲ ਇਸ ਦੀ ਸ਼ੁਰੂਆਤ ਹੋਵੇਗੀ ਅਤੇ 2 ਦਿਨ ਬਾਅਦ 11 ਫਰਵਰੀ ਨੂੰ ਇਸੇ ਸਥਾਨ ’ਤੇ ਪਹਿਲਾ ਵਨ ਡੇ ਮੈਚ ਖੇਡਿਆ ਜਾਵੇਗਾ। ਨੇਲਸਨ ਵਿਚ ਸੈਕਸਟਨ ਓਵਲ ਕ੍ਰਿਕਟ ਮੈਦਾਨ 14 ਤੋਂ 16 ਫਰਵਰੀ ਨੂੰ ਕ੍ਰਮਵਾਰ ਦੂਜੇ ਤੇ ਤੀਜੇ ਵਨ ਡੇ ਦੀ ਮੇਜ਼ਬਾਨੀ ਕਰੇਗਾ, ਜਦਕਿ ਆਖਰੀ 2 ਵਨ ਡੇ ਕ੍ਰਮਵਾਰ 22 ਤੇ 24 ਫਰਵਰੀ ਨੂੰ ਕਲੀਨਸਟਾਊਨ ਦੇ ਜਾਨ ਡੇਵਿਸ ਓਵਲ ਮੈਦਾਨ 'ਤੇ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਇਸ 'ਚ ਕੋਈ ਵੀ ਸਥਾਨ 2022 ਵਿਸ਼ਵ ਕੱਪ ਦੇ 31 ਮੁਕਾਬਲਿਆਂ ਦੀ ਮੇਜ਼ਬਾਨੀ ਦੇ ਲਈ ਨਹੀਂ ਚੁਣੇ ਗਏ ਹਨ।
ਇਹ ਖ਼ਬਰ ਪੜ੍ਹੋ- ਸੈਮੀਫਾਈਨਲ ਤੋਂ ਪਹਿਲਾਂ ਰਿਜ਼ਵਾਨ ਨੇ ICU ’ਚ ਬਿਤਾਈਆਂ ਸਨ 2 ਰਾਤਾਂ
ਜ਼ਿਕਰਯੋਗ ਹੈ ਕਿ ਇਹ ਮਹਿਲਾ ਵਨ ਡੇ ਵਿਸ਼ਵ ਕੱਪ ਮੂਲ ਰੂਪ ਨਾਲ 2021 ’ਚ ਹੋਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਾਰੀ ਡੇਵਿਡ ਵ੍ਹਾਈਟ ਨੇ ਇਹ ਸਮਝਾਉਂਦੇ ਹੋਏ ਕਿਹਾ ਕਿ ਨਿਊਜ਼ੀਲੈਂਡ ਤੇ ਵਿਦੇਸ਼ ਵਿਚ ਮਹਾਮਾਰੀ ਦੇ ਪ੍ਰਭਾਵ ਅਤੇ ਇਸ ਨਾਲ ਅੰਤਰਰਾਸ਼ਟਰੀ ਯਾਤਰਾਂ ਦੇ ਪ੍ਰਭਾਵਿਤ ਹੋਣ ਦੇ ਚੱਲਦੇ ਇਹ ਲਾਜ਼ਮੀ ਸੀ, ਗਰਮੀਆਂ ਦੇ ਸ਼ਡਿਊਲ ਦੇ ਐਲਾਨ ਵਿਚ ਦੇਰੀ ਦੀ ਗੱਲ ਨੂੰ ਸਵੀਕਾਰ ਕੀਤਾ ਹੈ।
ਇਹ ਖ਼ਬਰ ਪੜ੍ਹੋ- ਬ੍ਰਾਜ਼ੀਲ ਨੇ ਕੋਲੰਬੀਆ ਨੂੰ 1-0 ਨਾਲ ਹਰਾ ਕੇ ਕਤਰ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।