ਨਿਊਜ਼ੀਲੈਂਡ ਦੀ ਰਗਬੀ ਸੈਵਨਸ ਟੀਮ ਦੇ ਖਿਡਾਰੀ ਨੇ ਬਿਨਾਂ ਕੱਪੜੇ ਪਾ ਕੇ ਮਨਾਇਆ ਜਿੱਤ ਦਾ ਜਸ਼ਨ (ਵੀਡੀਓ)

Wednesday, Jul 25, 2018 - 10:19 PM (IST)

ਨਿਊਜ਼ੀਲੈਂਡ ਦੀ ਰਗਬੀ ਸੈਵਨਸ ਟੀਮ ਦੇ ਖਿਡਾਰੀ ਨੇ ਬਿਨਾਂ ਕੱਪੜੇ ਪਾ ਕੇ ਮਨਾਇਆ ਜਿੱਤ ਦਾ ਜਸ਼ਨ (ਵੀਡੀਓ)

ਸੇਨ ਫ੍ਰਾਂਸਿਸਕੋ- ਨਿਊਜ਼ੀਲੈਂਡ ਪੁਰਸ਼ਾਂ ਦੀ ਰਗਬੀ ਸੈਵਨਸ ਟੀਮ ਦੇ ਇਕ ਖਿਡਾਰੀ ਨੇ ਸੇਨ ਫ੍ਰਾਂਸਿਸਕੋ ਵਿਚ ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਨੰਗੇ ਹੋ ਕੇ ਜਸ਼ਨ ਮਨਾਇਆ।

PunjabKesari

ਕੋਚ ਕਲਾਰਕ ਲੇਡਲਾ ਦੀ ਟੀਮ ਅੱਜ ਸਵੇਰੇ ਤੜਕੇ ਆਕਲੈਂਡ ਹਵਾਈ ਅੱਡੇ 'ਤੇ ਪਹੁੰਚੀ ਤੇ ਖਿਡਾਰੀ ਭਾਵੇਂ ਹੀ ਥੱਕੇ ਹੋਏ ਸਨ ਪਰ ਆਪਣੇ ਵਿਸ਼ਵ ਕੱਪ ਖਿਤਾਬ ਦਾ ਬਚਾਅ ਕਰ ਕੇ ਕਾਫੀ ਖੁਸ਼ ਸਨ।  ਸਹਿ ਕਪਤਾਨ ਸਕਾਟ ਕਰੀ ਨੇ ਨਿਊਜ਼ੀਲੈਂਡ ਦੀ ਵੈੱਬਸਾਈਟ 'ਦਿ ਸਟਫ' ਨੂੰ ਕਿਹਾ ਅਸੀਂ ਕਲਾਰਕ ਲੇਡਲਾ ਦੀ ਟੀਮ ਨਾਲ ਜੁੜਨ ਤੋਂ ਬਾਅਦ ਕੁਝ ਟੂਰਨਾਮੈਂਟ ਜਿੱਤਣਾ ਚਾਹੁੰਦੇ ਸੀ।

PunjabKesari

ਕਰੀ ਐਂਡ ਕੰਪਨੀ ਨੇ ਚੇਂਜਿੰਗ ਰੂਮ ਵਿਚ 'ਬੀਅਰ' ਖੋਲ੍ਹ ਕੇ ਖਿਤਾਬੀ ਜਿੱਤ ਦਾ ਜਸ਼ਨ ਮਨਾਇਆ ਤੇ ਕਰਟ ਬਾਕੇਰ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਨੰਗੇ ਹੋ ਕੇ ਜਸ਼ਨ ਮਨਾਇਆ। ਦਿਲਚਸਪ ਗੱਲ ਹੈ ਕਿ ਉਹ ਟੀਮ ਫੋਟੋ ਵਿਚ ਵੀ ਸਾਥੀ ਖਿਡਾਰੀ ਟ੍ਰੋਲ ਜੋਆਸ ਦੇ ਮੋਢਿਆਂ 'ਤੇ ਨੰਗਾ ਹੋ ਕੇ ਬੈਠਾ ਹੈ। ਬਾਕੇਰ ਨੇ ਕਿਹਾ ਕਿ ਇਹ ਸਭ ਹਾਸੇ ਮਜ਼ਾਕ ਲਈ ਸੀ।

PunjabKesari

 


Related News