ਨਿਊਜ਼ੀਲੈਂਡ ਦੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਚਿਤਾਵਨੀ, ਇਕ ਹੋਰ ਗ਼ਲਤੀ ਕੀਤੀ ਤਾਂ ਭੇਜ ਦੇਵਾਂਗੇ ਵਾਪਸ

Friday, Nov 27, 2020 - 05:29 PM (IST)

ਨਿਊਜ਼ੀਲੈਂਡ ਦੀ ਪਾਕਿਸਤਾਨ ਕ੍ਰਿਕਟ ਟੀਮ ਨੂੰ ਚਿਤਾਵਨੀ, ਇਕ ਹੋਰ ਗ਼ਲਤੀ ਕੀਤੀ ਤਾਂ ਭੇਜ ਦੇਵਾਂਗੇ ਵਾਪਸ

ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਪਾਕਿਸਤਾਨੀ ਟੀਮ ਨੂੰ ਜੈਵਿਕ ਸੁਰੱਖਿਆ ਪ੍ਰੋਟੋਕਾਲ ਤੋੜਨ 'ਤੇ ਆਖ਼ਰੀ ਚਿਤਾਵਨੀ ਦਿੱਤੀ ਹੈ। ਰਿਪੋਰਟ ਅਨੁਸਾਰ ਕਰਾਇਸਟਚਰਚ ਵਿਚ ਆਈਸੋਲੇਸ਼ਨ ਵਿਚ ਰਹਿ ਰਹੇ ਪਾਕਿਸਤਾਨ ਦੇ ਕੁੱਝ ਮੈਬਰਾਂ ਨੇ ਪਹਿਲੇ ਦਿਨ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਪਾਕਿਸਤਾਨ ਕ੍ਰਿਕਟ ਟੀਮ ਦੇ 6 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ 10 ਦਸੰਬਰ ਤੋਂ 3 ਟੀ-20 ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਹੋਣੀ ਹੈ।

ਇਹ ਵੀ ਪੜ੍ਹੋ: IND vs AUS: ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਹਾਰਦਿਕ ਪੰਡਯਾ

ਸਿਹਤ ਮੰਤਰਾਲਾ ਨੇ ਪਾਕਿਸਤਾਨੀ ਟੀਮ ਨੂੰ ਆਖ਼ਰੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਦੁਬਾਰਾ ਹੋਣ 'ਤੇ ਟੀਮ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ ਜਾਵੇਗਾ। ਚਿਤਾਵਨੀ ਦੇਣ ਦੇ ਬਾਅਦ ਟੀਮ ਨੂੰ ਆਈਸੋਲੇਸ਼ਨ ਪੀਰੀਅਡ ਪੂਰਾ ਕਰਣ ਦੀ ਆਗਿਆ ਦਿੱਤੀ ਗਈ ਹੈ ਪਰ ਆਈਸੋਲੇਸ਼ਨ ਵਿਚ ਟ੍ਰੇਨਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਨਿਊਜ਼ੀਲੈਂਡ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਏਸ਼ਲੇ ਬਲੂਮਫੀਲਡ ਨੇ ਕਿਹਾ, 'ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਜਿਹਾ ਕਿੰਨੀ ਵਾਰ ਕੀਤਾ ਹੈ ਪਰ ਇਕ ਵਾਰ ਨਿਯਮ ਦੀ ਉਲੰਘਣਾ ਕਰਣਾ ਵੀ ਜੋਖ਼ਮ ਭਰਿਆ ਹੈ। ਇਨ੍ਹਾਂ ਲੋਕਾਂ ਨੂੰ ਕਮਰੇ ਵਿਚ ਰਹਿਣਾ ਸੀ ਪਰ ਇਨ੍ਹਾਂ ਨੇ ਇਸ ਨੂੰ ਤੋੜਿਆ ਅਤੇ ਇਕ-ਦੂਜੇ ਦੇ ਨਾਲ ਮਿਲੇ, ਖਾਣਾ ਸਾਂਝਾ ਕੀਤਾ ਅਤੇ ਮਾਸਕ ਵੀ ਨਹੀਂ ਪਾਇਆ ਸੀ। ਤੀਜੇ ਦਿਨ ਦੀ ਟੈਸਟਿੰਗ ਦੇ ਬਾਅਦ ਟ੍ਰੇਨਿੰਗ ਸ਼ੁਰੂ ਕਰਣ 'ਤੇ ਫ਼ੈਸਲਾ ਲਿਆ ਜਾਵੇਗਾ।'

ਇਹ ਵੀ ਪੜ੍ਹੋ: ਚਾਹਲ ਨੇ ਬਣਾਇਆ ਸ਼ਰਮਨਾਕ ਰਿਕਾਰਡ, ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਲੁਟਾਉਣ ਵਾਲੇ ਬਣੇ ਪਹਿਲੇ ਭਾਰਤੀ

ਉਨ੍ਹਾਂ ਕਿਹਾ, 'ਕੋਰੋਨਾ ਨਾਲ ਪੀੜਤ ਸਾਰੇ 6 ਮੈਂਬਰ ਖਿਡਾਰੀ ਹਨ ਅਤੇ ਇਸ ਵਿਚ ਕੋਈ ਹੋਰ ਮੈਂਬਰ ਸ਼ਾਮਲ ਨਹੀਂ ਹੈ। ਸੰਭਵ ਹੈ ਕਿ ਇਹ ਖਿਡਾਰੀ ਟੀਮ ਦੇ ਹੋਰ ਮੈਬਰਾਂ ਨੂੰ ਪੀੜਤ ਕਰ ਸਕਦੇ ਸਨ ਪਰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।' ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਸੰਦੇਸ਼ ਭੇਜ ਕੇ ਟੀਮ ਨੂੰ ਆਪਣੀ ਜ਼ਿੰਮੇਦਾਰੀ ਦਾ ਪਾਲਣ ਕਰਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਹਾਈਟੈਨਸ਼ਨ ਤਾਰ ਦੀ ਲਪੇਟ 'ਚ ਆਈ ਬੱਸ ਨੂੰ ਲੱਗੀ ਅੱਗ, 3 ਯਾਤਰੀਆਂ ਦੀ ਮੌਤ, 16 ਝੁਲਸੇ


author

cherry

Content Editor

Related News