ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ

05/24/2021 7:57:32 PM

ਸਾਊਥੰਪਟਨ– ਕਪਤਾਨ ਕੇਨ ਵਿਲੀਅਮਸਨ ਸਮੇਤ ਹੁਣ ਮੁਲਤਵੀ ਆਈ. ਪੀ. ਐੱਲ.-2021 ਦਾ ਹਿੱਸਾ ਰਹੇ ਨਿਊਜ਼ੀਲੈਂਡ ਦੇ ਖਿਡਾਰੀ ਮੇਜ਼ਬਾਨ ਇੰਗਲੈਂਡ ਵਿਰੁੱਧ ਦੋ ਟੈਸਟਾਂ ਦੀ ਸੀਰੀਜ਼ ਤੋਂ ਪਹਿਲਾਂ ਟੀਮ ਦੇ ਟ੍ਰੇਨਿੰਗ ਕੈਂਪ ਨਾਲ ਜੁੜ ਗਏ ਹਨ। ਨਿਊਜ਼ੀਲੈਂਡ ਕ੍ਰਿਕਟ (ਐੱਨ. ਜੈੱਡ. ਸੀ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਜ਼ੀਲੈਂਡ ਦੇ ਆਈ. ਪੀ. ਐੱਲ. ਦਲ ਵਿਚ ਵਿਲੀਅਮਸਨ ਤੋਂ ਇਲਾਵਾ ਕਾਇਲ ਜੈਮੀਸਨ, ਮਿਸ਼ੇਲ ਸੈਂਟਨਰ, ਟੀਮ ਫਿਜੀਓ ਟਾਮੀ ਸਿਮਸੇਕ ਤੇ ਰਾਸ਼ਟਰੀ ਟੀਮ ਦੇ ਸਟ੍ਰੈਂਥ ਤੇ ਅਨੁਕੂਲਨ ਕੋਚ ਕ੍ਰਿਸ ਡੋਨਾਲਡਸਨ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਭਾਰਤ ਤੋਂ ਰਵਾਨਾ ਹੋਣ ਤੋਂ ਬਾਅਦ ਮਾਲਦੀਵ ਵਿਚ ਸਮਾਂ ਬਿਤਾਇਆ ਸੀ ਅਤੇ ਪਿਛਲੇ ਹਫਤੇ ਬ੍ਰਿਟੇਨ ਪਹੁੰਚੇ ਸਨ।


ਬਲੈਕ ਕੈਪਸ (ਨਿਊਜ਼ੀਲੈਂਡ ਦੀ ਟੀਮ) ਨੇ ਟਵੀਟ ਕੀਤਾ- ਫਿਰ ਇਕ ਸਾਥ ਹੈ। ਸਕਾਰਾਤਮਕ ਖ਼ਬਰ ਹੈ ਕਿ ਆਈ. ਪੀ. ਐੱਲ. ਨਾਲ ਜੁੜੇ ਦਲ ਅੱਜ ਪਹਿਲੀ ਵਾਰ ਟੀਮ ਦੀ ਟ੍ਰੇਨਿੰਗ ਕੈਂਪ ਦਾ ਹਿੱਸਾ ਬਣੇ ਹਨ। ਇਕ ਖ਼ਬਰ ਜੋ ਬਹੁਤ ਸਕਾਰਾਤਮਕ ਨਹੀਂ ਹੈ ਉਹ ਇਹ ਹੈ ਕਿ ਟੀਮ ਨੂੰ ਇਕ ਵਾਰ ਫਿਰ ਖੁੱਲੇ 'ਚ ਟ੍ਰੇਨਿੰਗ ਦਾ ਮੌਕਾ ਨਹੀਂ ਮਿਲਿਆ। ਨਿਊਜ਼ੀਲੈਂਡ ਨੂੰ ਅਗਲੇ ਮਹੀਨੇ ਦੇ ਪਹਿਲੇ ਅਤੇ ਦੂਜੇ ਹਫਤੇ 'ਚ ਇੰਗਲੈਂਡ ਦੇ ਵਿਰੁੱਧ 2 ਟੈਸਟ ਮੈਚ ਖੇਡਣੇ ਹਨ, ਜਿਸ ਤੋਂ ਬਾਅਦ ਟੀਮ 18 ਤੋਂ 22 ਜੂਨ ਤੱਕ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਭਿੜੇਗੀ। ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰੋਸ ਟੇਲਰ ਨੇ ਐਤਵਾਰ ਨੂੰ ਕਿਹਾ ਸੀ ਕਿ ਆਈ. ਪੀ. ਐੱਲ. ਦੇ ਮੁਅੱਤਲ ਹੋਣ ਨਾਲ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਫਾਈਨਲ ਤੋਂ ਪਹਿਲਾਂ ਇੰਗਲੈਂਡ ਦੇ ਹਾਲਾਤ ਦਾ ਵਧੇਰੇ ਪਤਾ ਲੱਗੇਗਾ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News