ਯੰਗ ਦੇ ਸੈਂਕੜੇ ਤੇ ਲਾਥਮ ਦੇ ਅਰਧ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 44 ਦੌੜਾਂ ਨਾਲ ਹਰਾਇਆ

Monday, Dec 18, 2023 - 01:58 PM (IST)

ਯੰਗ ਦੇ ਸੈਂਕੜੇ ਤੇ ਲਾਥਮ ਦੇ ਅਰਧ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 44 ਦੌੜਾਂ ਨਾਲ ਹਰਾਇਆ

ਡੂਨੇਡਿਨ (ਨਿਊਜ਼ੀਲੈਂਡ), (ਭਾਸ਼ਾ)– ਵਿਲ ਯੰਗ ਦੀਆਂ 105 ਤੇ ਟਾਮ ਲਾਥਮ ਦੀਆਂ 92 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਮੀਂਹ ਕਾਰਨ 30-30 ਓਵਰਾਂ ਦੇ ਕੀਤੇ ਗਏ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ 44 ਦੌੜਾਂ ਨਾਲ ਜਿੱਤ ਹਾਸਲ ਕੀਤੀ। ਯੰਗ ਤੇ ਲਾਥਮ ਨੇ ਤੀਜੀ ਵਿਕਟ ਲਈ ਅਜਿਹੇ ਸਮੇਂ ਵਿਚ 176 ਦੌੜਾਂ ਦੀ ਸਾਂਝੇਦਾਰੀ ਕੀਤੀ ਜਦੋਂ ਟੀਮ ਨੇ ਆਪਣੀਆਂ ਦੋ ਵਿਕਟਾਂ ਪਹਿਲੇ ਹੀ ਓਵਰ ਵਿਚ ਗੁਆ ਦਿੱਤੀਆਂ ਸਨ। ਇਹ ਸਾਂਝੇਦਾਰੀ ਨਿਊਜ਼ੀਲੈਂਡ ਦੀ ਪਾਰੀ ਲਈ ਅਹਿਮ ਸਾਬਤ ਹੋਈ ਤੇ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 7 ਵਿਕਟਾਂ ’ਤੇ 239 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਪਹਿਲੇ ਹੀ ਓਵਰ ਵਿਚ ਵਿਸ਼ਵ ਕੱਪ ਵਿਚ ਟੀਮ ਦੇ ਸਟਾਰ ਰਹੇ ਰਚਿਨ ਰਵਿੰਦਰ ਤੇ ਤਜਰਬੇਕਾਰ ਹੈਨਰੀ ਨਿਕੋਲਸ ਦੀ ਵਿਕਟ ਗੁਆ ਦਿੱਤੀ, ਜਿਹੜੇ ਖਾਤਾ ਵੀ ਨਹੀਂ ਖੋਲ ਸਕੇ।

ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਹਰ, ਭਰਤ ਲੈਣਗੇ ਜਗ੍ਹਾ

ਮੀਂਹ ਕਾਰਨ ਡਕਵਰਥ ਲੂਈਸ ਨਿਯਮ ਤਹਿਤ ਬੰਗਲਾਦੇਸ਼ ਨੂੰ ਜਿੱਤ ਲਈ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਮਹਿਮਾਨ ਟੀਮ 30 ਓਵਰਾਂ ਵਿਚ 9 ਵਿਕਟਾਂ ’ਤੇ 200 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਜੋਸ਼ ਕਲਾਰਕਸਨ ਨੇ ਡੈਬਿਊ ਕਰਦੇ ਹੋਏ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਤੋਂ ਇਲਾਵਾ ਐਡਮ ਮਿਲਨੇ ਤੇ ਈਸ਼ ਸੋਢੀ ਨੇ 2-2 ਵਿਕਟਾਂ ਲਈਆਂ। ਅਨਾਮੁਲ ਹੱਕ ਨੇ 39 ਗੇਂਦਾਂ ਵਿਚ 43 ਦੌੜਾਂ ਤੇ ਅਫੀਫ ਹੁਸੈਨ ਨੇ 28 ਗੇਂਦਾਂ ਵਿਚ 38 ਦੌੜਾਂ ਬਣਾਈਆਂ, ਜਿਸ ਨਾਲ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਬੰਗਲਾਦੇਸ਼ ਟੀਚੇ ਤਕ ਪਹੁੰਚ ਜਾਵੇਗਾ ਪਰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਅਹਿਮ ਪਲਾਂ ਵਿਚ ਵਿਕਟਾਂ ਹਾਸਲ ਕੀਤੀਆਂ। ਯੰਗ ਤੇ ਲਾਥਮ ਦੀ ਸਾਂਝੇਦਾਰੀ ਅਹਿਮ ਸੀ, ਜਿਸ ਦੌਰਾਨ ਦੋ ਵਾਰ ਮੀਂਹ ਦਾ ਅੜਿੱਕਾ ਪਿਆ, ਜਿਸ ਨਾਲ ਨਿਊਜ਼ੀਲੈਂਡ ਦੀ ਪਾਰੀ ਦੇ ਓਵਰਾਂ ਨੂੰ ਘੱਟ ਕਰਨਾ ਪਿਆ। ਮੈਚ ਇਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਸੀ, ਜਿਸ ਨਾਲ ਇਸ ਨੂੰ ਜਦੋਂ 46-46 ਓਵਰਾਂ ਦਾ ਕਰ ਦਿੱਤਾ ਗਿਆ ਤਦ ਟੀਮ ਦਾ ਸਕੋਰ 2 ਵਿਕਟਾਂ ’ਤੇ 63 ਦੌੜਾਂ ਸੀ।

ਇਹ ਵੀ ਪੜ੍ਹੋ : ਤੁਰਕੀ 'ਚ 'ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ' ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਦੀ ਹੋਈ ਮੌਤ

ਦੂਜੀ ਵਾਰ ਜਦੋਂ ਮੀਂਹ ਆਇਆ ਤਦ ਤਕ ਟੀਮ ਨੇ 19 ਓਵਰਾਂ ਵਿਚ 2 ਵਿਕਟਾਂ ’ਤੇ 108 ਦੌੜਾਂ ਬਣਾ ਲਈਆਂ ਸਨ, ਜਿਸ ਨਾਲ ਇਸ ਨੂੰ 30-30 ਓਵਰਾਂ ਦਾ ਕਰ ਦਿੱਤਾ ਗਿਆ। ਲਾਥਮ ਨੇ 58 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਯੰਗ ਨੇ 61 ਗੇਂਦਾਂ ਵਿਚ 50 ਦੌੜਾਂ ਪੂਰੀਆਂ ਕੀਤੀਆਂ ਤੇ ਮੀਂਹ ਕਾਰਨ ਦੂਜੀ ਬ੍ਰੇਕ ਤੋਂ ਬਾਅਦ ਬੱਲੇਬਾਜ਼ੀ ਵਿਚ ਤੇਜ਼ੀ ਦਿਖਾਈ ਤੇ ਲਾਥਮ ਤੋਂ ਅੱਗੇ ਨਿਕਲ ਗਿਆ। ਯੰਗ ਨੇ ਆਖਰੀ ਓਵਰ ਵਿਚ ਰਨ ਆਊਟ ਹੋਣ ਤੋਂ ਪਹਿਲਾਂ ਪਾਰੀ ਵਿਚ 14 ਚੌਕੇ ਤੇ 4 ਛੱਕੇ ਲਗਾਏ। ਲਾਥਮ ਨੇ ਆਪਣਾ 24ਵਾਂ ਵਨ ਡੇ ਅਰਧ ਸੈਂਕੜਾ ਪੂਰਾ ਕੀਤਾ ਤੇ ਪਾਰੀ ਦੌਰਾਨ 9 ਚੌਕੇ ਤੇ 3 ਛੱਕੇ ਲਾਏ। ਲਾਥਮ ਦੇ ਆਊਟ ਹੋਣ ਤੋਂ ਬਾਅਦ ਮਾਰਕ ਚੈਪਮੈਨ ਨੇ 11 ਗੇਂਦਾਂ ’ਤੇ 2 ਛੱਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਲੜੀ ਦਾ ਦੂਜਾ ਮੈਚ ਬੁੱਧਵਾਰ ਤੇ ਆਖਰੀ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tarsem Singh

Content Editor

Related News