ਭਾਰਤ ’ਚ ਲਗਾਤਾਰ ਵਧ ਰਹੇ ਹਨ ਕੋਰੋਨਾ ਕੇਸ, ਕੀ IPL ਚ ਨਹੀਂ ਖੇਡਣਗੇ ਨਿਊਜ਼ੀਲੈਂਡ ਦੇ ਕ੍ਰਿਕਟਰ

04/09/2021 1:17:06 PM

ਸਪੋਰਟਸ ਡੈਸਕ— ਭਾਰਤ ’ਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਕ੍ਰਿਕਟ ਬੋਰਡ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ’ਚ ਸ਼ਾਮਲ ਆਪਣੇ ਖਿਡਾਰੀਆਂ ਨੂੰ ਲੈ ਕੇ ਵੱਡਾ ਫ਼ੈਸਲਾ ਲੈ ਸਕਦਾ ਹੈ। ਕੋਵਿਡ-19 ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਨਿਊਜ਼ੀਲੈਂਡ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਵਾਪਸ ਬੁਲਾ ਸਕਦਾ ਹੈ।
ਇਹ ਵੀ ਪੜ੍ਹੋ : ਅੱਜ MI ਦੇ RCB ਵਿਚਾਲੇ ਮੈਚ ਨਾਲ ਹੋਵੇਗਾ IPL ਦਾ ਆਗਾਜ਼, ਜਾਣੋ ਪਿੱਚ ਤੇ ਟਾਪ ਪਲੇਅਰ ਬਾਰੇ

ਨਿਊਜ਼ੀਲੈਂਡ ਦੇ ਪਬਲਿਕ ਅਫ਼ੇਅਰ ਮੈਨੇਜਰ ਰਿਚਰਡ ਬਾਕ ਨੇ ‘ਨਿਊਜ਼ੀਲੈਂਡ ਹੇਰਾਲਡ’ ਨੂੰ ਦਸਦੇ ਹੋਏ ਕਿਹਾ ਕਿ ਅਸੀਂ ਸਥਿਤੀ ’ਤੇ ਲਾਗਾਤਾਰ ਨਜ਼ਰ ਰੱਖ ਰਹੇ ਹਾਂ ਤੇ ਉਹ ਆਈ. ਪੀ. ਐੱਲ. ਫ੍ਰੈਂਚਾਈਜ਼ੀਆਂ ਦੇ ਵੀ ਸੰਪਰਕ ’ਚ ਹਨ। ਅਸੀਂ ਸਾਰੀਆਂ ਸੰਭਾਵਨਾਵਾਂ ਨੂੰ ਲੈ ਕੇ ਗੱਲ ਕਰਨ ਲਈ ਤਿਆਰ ਹਾਂ ਜੇਕਰ ਸਥਿਤੀ ਖ਼ਰਾਬ ਹੁੰਦੀ ਹੈ। ਨਿਊਜ਼ੀਲੈਂਡ ਵੱਲੋਂ 8 ਕ੍ਰਿਕਟਰ ਆਈ. ਪੀ. ਐੱਲ. ’ਚ ਹਿੱਸਾ ਲੈ ਰਹੇ ਹਨ, ਜਿਸ ’ਚ ਕੇਨ ਵਿਲੀਅਮਸਨ, ਜੇਮਸ ਨੀਸ਼ਮ, ਟ੍ਰੇਂਟ ਬੋਲਡ ਜਿਹੇ ਵੱਡੇ ਨਾਂ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ

PunjabKesariਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਭਾਰਤ ਤੋਂ ਯਾਤਰਾ ਕਰਕੇ ਆਉਣ ਵਾਲੇ ਲੋਕਾਂ ਦੇ ਨਿਊਜ਼ੀਲੈਂਡ ’ਚ ਦਾਖ਼ਲੇ ’ਤੇ ਰੋਕ ਲਾ ਦਿੱਤੀ ਹੈ। ਭਾਰਤ ਤੋਂ ਨਿਊਜ਼ੀਲੈਂਡ ਪਰਤੇ 23 ਲੋਕਾਂ ’ਚੋਂ 17 ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਨਿਊਜ਼ੀਲੈਂਡ ਦੀ ਪ੍ਰਧਾਮੰਤਰੀ ਜੇਸਿੰਡਾ ਅਰਡਨ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੇ ਅੱਠ ਖਿਡਾਰੀਆਂ ਦੀ ਸੁਰੱਖਿਆ ਕਾਫ਼ੀ ਮਹੱਤਵਪੂਰਨ ਹੈ ਤੇ ਇਹ ਨਿਊਜ਼ੀਲੈਂਡ ਕ੍ਰਿਕਟ ਦੀ ਜ਼ਿੰਮੇਵਾਰੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News