ਨਿਊਜ਼ੀਲੈਂਡ ਦੇ ਗੇਂਦਬਾਜ਼ ਟਿਮ ਸਾਊਦੀ ਨੇ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

03/20/2022 5:20:49 PM

ਸਪੋਰਟਸ ਡੈਸਕ- ਨਿਊਜ਼ੀਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਵਿਆਹ ਕਰ ਲਿਆ ਹੈ। ਸਾਊਦੀ ਨੇ ਗਰਲਫ੍ਰੈਂਡ ਬ੍ਰਾਇਆ ਨਾਲ ਵਿਆਹ ਕੀਤਾ ਹੈ ਤੇ ਉਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਸਾਊਦੀ ਦੇ ਵਿਆਹ ਕਰਨ 'ਤੇ ਉਨ੍ਹਾਂ ਨੂੰ ਸਾਥੀ ਖਿਡਾਰੀ ਤੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ।

ਇਹ ਵੀ ਪੜ੍ਹੋ : ਅਰਜਨਟੀਨਾ ਦੇ ਸਾਬਕਾ ਰਗਬੀ ਖਿਡਾਰੀ ਅਰਾਮਬੁਰੂ ਦਾ ਪੈਰਿਸ 'ਚ ਗੋਲੀ ਮਾਰ ਕੇ ਕਤਲ

ਟਿਮ ਸਾਊਦੀ ਨੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਾਊਦੀ ਬਲੈਕ ਸੂਟ ਤੇ ਉਸ ਦੀ ਪਤਨੀ ਵ੍ਹਾਈਟ ਗਾਊਨ 'ਚ ਦਿਸ ਰਹੇ ਹਨ। ਤਸਵੀਰ ਨੂੰ ਸਾਉਦੀ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਕੈਪਸ਼ਨ 'ਤੇ ਸਾਊਦੀ ਨੇ ਲਿਖਿਆ ਹੈ ਕਿ ਹਮੇਸ਼ਾ। ਸਾਉਦੀ ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡਣਗੇ।

ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਲਈ ਚੰਗੀ ਖ਼ਬਰ, ਮੁੰਬਈ ਪਹੁੰਚਿਆ ਇਹ ਧਾਕੜ ਤੇਜ਼ ਗੇਂਦਬਾਜ਼

ਆਈ. ਪੀ. ਐੱਲ. 'ਚ ਟਿਮ ਸਾਊਦੀ ਦਾ ਪ੍ਰਦਰਸ਼ਨ
ਸਾਊਦੀ ਨੇ ਆਈ. ਪੀ. ਐੱਲ. 'ਚ 43 ਮੈਚ ਖੇਡੇ ਹਨ। ਇਨ੍ਹਾਂ ਮੈਚਾਂ 'ਚ ਸਾਊਦੀ ਨੇ 31 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਸਾਊਦੀ ਆਈ. ਪੀ. ਐੱਲ. ਦੀਆਂ ਵੱਡੀਆਂ ਟੀਮਾਂ ਮੁੰਬਈ ਇੰਡੀਅਨਜ਼, ਚੇਨਈ ਸੁਪਰਕਿੰਗਜ਼, ਰਾਜਸਥਾਨ ਰਾਇਲਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News