ਨਵੇਂ ਪੀ.ਸੀ.ਬੀ. ਪ੍ਰਧਾਨ ਰਮੀਜ ਰਾਜਾ ਨੇ ਘਰੇਲੂ ਖਿਡਾਰੀਆਂ ਦੀ ਮਹੀਨਾਵਾਰ ਤਨਖ਼ਾਹ ਵਧਾਉਣ ਦਾ ਦਿੱਤਾ ਹੁਕਮ

Tuesday, Sep 14, 2021 - 12:50 PM (IST)

ਨਵੇਂ ਪੀ.ਸੀ.ਬੀ. ਪ੍ਰਧਾਨ ਰਮੀਜ ਰਾਜਾ ਨੇ ਘਰੇਲੂ ਖਿਡਾਰੀਆਂ ਦੀ ਮਹੀਨਾਵਾਰ ਤਨਖ਼ਾਹ ਵਧਾਉਣ ਦਾ ਦਿੱਤਾ ਹੁਕਮ

ਕਰਾਚੀ (ਭਾਸ਼ਾ) : ਸਾਬਕਾ ਕਪਤਾਨ ਰਮੀਜ ਰਾਜਾ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦਾ ਪ੍ਰਧਾਨ ਬਣਨ ਦੇ ਕੁੱਝ ਘੰਟਿਆਂ ਬਾਅਦ ਹੀ ਸਾਰੇ ਘਰੇਲੂ ਖਿਡਾਰੀਆਂ ਮਹੀਨਾਵਾਰ ਤਨਖ਼ਾਹ ਵਿਚ 100,000 ਰੁਪਏ ਦਾ ਵਾਧਾ ਕਰਨ ਦਾ ਹੁਕਮ ਦਿੱਤਾ।

ਪੀ.ਸੀ.ਬੀ. ਨੇ ਕਿਹਾ ਕਿ 192 ਘਰੇਲੂ ਕ੍ਰਿਕਟਰਾਂ ਦੀ ਤਨਖ਼ਾਹ ਵਿਚ ਤੁਰੰਤ ਪ੍ਰਭਾਵ ਨਾਲ ਵਾਧਾ ਕੀਤਾ ਜਾਏਗਾ। ਤਨਖ਼ਾਹ ਵਿਚ ਵਾਧੇ ਨਾਲ ਪ੍ਰਥਮ ਸ਼੍ਰੇਣੀ ਅਤੇ ਗ੍ਰੇਡ ਮੁਕਾਬਲਿਆਂ ਦੇ ਖਿਡਾਰੀ 140,000 ਤੋਂ 250,000 ਪ੍ਰਤੀ ਮਹੀਨੇ ਕਮਾ ਸਕਣਗੇ। ਪੀ.ਸੀ.ਬੀ. ਨੇ ਕਿਹਾ ਕਿ ਨਵੇਂ ਪ੍ਰਧਾਨ ਦਾ ਸਾਰੇ ਵਰਗਾਂ ਦੇ ਤਨਖ਼ਾਹ ਵਿਚ ਵਾਧੇ ਕਰਨ ਦੇ ਹੁਕਮ ਦਾ ਮਤਲਬ ਹੈ ਕਿ ਗਰੁੱਪ ਡੀ ਦੇ ਖਿਡਾਰੀਆਂ ਦੀ ਮਹੀਨਾਵਾਰ ਤਨਖ਼ਾਹ ਵਿਚ 250 ਫ਼ੀਸਦੀ ਦਾ ਵਾਧਾ ਹੋ ਜਾਏਗਾ।


author

cherry

Content Editor

Related News