ਨਿਊ ਇਨ ਚੈੱਸ ਕਲਾਸੀਕ : ਵਿਦਿਤ ਤੇ ਪ੍ਰਗਿਆਨੰਦਾ ਆਉਣਗੇ ਨਜ਼ਰ
Monday, Apr 19, 2021 - 03:38 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)– ਮੇਲਟਵਾਟਰ ਸ਼ਤਰੰਜ ਚੈਂਪੀਅਨਸ਼ਿਪ ਦਾ ਛੇਵਾਂ ਪੜਾਅ ਨਿਊ ਇਨ ਚੈੱਸ ਕਲਾਸਿਕ ਵਿਚ ਪਹਿਲੀ ਵਾਰ ਦੋ ਭਾਰਤੀ ਖਿਡਾਰੀ ਇਕੱਠੇ ਖੇਡਦੇ ਨਜ਼ਰ ਆਉਣਗੇ। ਭਾਰਤੀ ਓਲੰਪਿਆਡ ਟੀਮ ਦਾ ਕਪਤਾਨ ਵਿਦਿਤ ਗੁਜਰਾਤੀ ਇਕ ਵਾਰ ਫਿਰ ਟੂਰ ਵਿਚ ਵਾਪਸੀ ਖੇਡਦਾ ਨਜ਼ਰ ਆਵੇਗਾ ਤਾਂ ਪਹਿਲੀ ਵਾਰ 15 ਸਾਲਾ ਪ੍ਰਗਿਆਨੰਦਾ ਆਰ. ਨੇ ਪਹਿਲੀ ਵਾਰ ਆਪਣੀ ਜਗ੍ਹਾ ਇਸ ਪੱਧਰ ਦੇ ਟੂਰਨਾਮੈਂਟ ਵਿਚ ਬਣਾਈ ਹੈ। ਜ਼ਿਕਰਯੋਗ ਹੈ ਕਿ ਜੂਲੀਅਸ ਬੇਰ ਪੋਲਗਰ ਸ਼ਤਰੰਜ ਦਾ ਖਿਤਾਬ ਜਿੱਤ ਕੇ ਪ੍ਰਗਿਆਨੰਦਾ ਨੇ ਇਸ ਟੂਰਨਾਮੈਂਟ ਲਈ ਆਪਣੀ ਜਗ੍ਹਾ ਬਣਾਈ ਹੈ।
ਇਹ ਖ਼ਬਰ ਪੜ੍ਹੋ- ਬੱਲੇਬਾਜ਼ੀ ਕਰਦੇ ਹੋਏ 196 ਦੌੜਾਂ ਦਾ ਵਧੀਆ ਟੀਚਾ ਲੱਗ ਰਿਹਾ ਸੀ : ਰਾਹੁਲ
ਪ੍ਰਗਿਆਨੰਦਾ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਰੁੱਧ ਤੇ ਵਿਦਿਤ ਫਿਡੇ ਦੇ ਅਲੀਰੇਜਾ ਫਿਰੌਜਾ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਯੂ. ਐੱਸ. ਦੇ ਲੇਵੋਨ ਅਰੋਨੀਅਨ, ਵੇਸਲੀ ਸੋ, ਲਿਨੀਅਰ ਦੋਮਿੰਗੇਜ ਤੇ ਹਿਕਾਰੂ ਨਾਕਾਮੁਰਾ, ਅਜਰਬੈਜਾਨ ਦਾ ਮਮੇਘਾਰੋਵ ਸ਼ਾਕਿਰਯਾਰ ਤੇ ਤੈਮੂਰ ਰਦਜਾਬੋਵ, ਰੂਸ ਦਾ ਸੇਰਗੀ ਕਾਰਯਾਕਿਨ, ਪੋਲੈਂਡ ਦਾ ਜਾਨ ਡੂਡਾ, ਨਾਰਵੇ ਦੇ ਆਰੀਅਨ ਤਾਰੀ ਤੇ ਸੇਬੇਸਟੀਅਨ ਕ੍ਰਿਸਟੀਅਨ, ਵਿਅਤਨਾਮ ਦਾ ਲੇ ਕੁਯਾਂਗ ਲਿਮ, ਇੰਗਲੈਂਡ ਦਾ ਗਾਵਿਨ ਜੋਂਸ ਖੇਡਦੇ ਨਜ਼ਰ ਆਉਣਗੇ। ਪ੍ਰਤੀਯੋਗਿਤਾ 24 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।