ਨਵੀਂ ਚੈਂਪੀਅਨ ਟ੍ਰੇਲਬਲੇਜ਼ਰਸ ਨੂੰ ਮਿਲਿਆ 25 ਲੱਖ ਦਾ ਇਨਾਮ

11/10/2020 8:47:31 PM

ਸ਼ਾਰਜਾਹ– ਬੀਬੀਆਂ ਦੇ ਟੀ-20 ਚੈਲੰਜ ਦੀ ਨਵੀਂ ਚੈਂਪੀਅਨ ਬਣੀ ਟ੍ਰੇਲਬਲੇਜ਼ਰਸ ਨੂੰ 25 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਟ੍ਰੇਲਬਲੇਜ਼ਰਸ ਨੇ ਸੁਪਰਨੋਵਾਜ਼ ਨੂੰ 16 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁਖੀ ਸੌਰਭ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਟ੍ਰੇਲਬਲੇਜ਼ਰਸ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਜੇਤੂ ਟਰਾਫੀ ਤੇ 25 ਲੱਖ ਰੁਪਏ ਦਾ ਇਨਾਮ ਭੇਟ ਕੀਤਾ। ਮੰਧਾਨਾ ਫਾਈਨਲ ਵਿਚ ਆਪਣੀ 68 ਦੌੜਾਂ ਦੀ ਪਾਰੀ ਦੇ ਲਈ ਪਲੇਅਰ ਆਫ ਦਿ ਮੈਚ ਵੀ ਬਣੀ।
ਸੁਪਰਨੋਵਾਜ਼ ਦੀ ਲੈਫਟ ਆਰਮ ਸਪਿਰਨ ਰਾਧਾ ਯਾਦਵ ਨੂੰ ਪਲੇਅਰ ਆਫ ਦਿ ਸੀਰੀਜ਼ ਦਾ ਐਵਾਰਡ ਮਿਲਿਆ। ਰਾਧਾ ਨੇ ਫਾਈਨਲ ਵਿਚ 5 ਵਿਕਟਾਂ ਸਮੇਤ ਟੂਰਨਾਮੈਂਟ ਵਿਚ ਕੁਲ 8 ਵਿਕਟਾਂ ਹਾਸਲ ਕੀਤੀਆਂ ਸਨ। ਰਾਧਾ ਬੀਬੀਆਂ ਦੇ ਟੀ-20 ਵਿਚ 5 ਵਿਕਟਾਂ ਲੈਣ ਵਾਲੀ ਪਹਿਲੀ ਗੇਂਦਬਾਜ਼ ਬਣੀ। ਉਸ ਨੂੰ ਢਾਈ ਲੱਖ ਰੁਪਏ ਦਾ ਇਨਾਮ ਆਈ. ਪੀ. ਐੱਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਭੇਟ ਕੀਤਾ।


Gurdeep Singh

Content Editor

Related News