ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਟੀਮ ਮੈਨੇਜਮੈਂਟ ਦਾ ਵੱਡਾ ਫੈਸਲਾ, ਇਸ ਦਿੱਗਜ ਨੂੰ ਬਣਾਇਆ ਬੱਲੇਬਾਜ਼ੀ ਕੋਚ

05/15/2019 2:26:34 PM

ਸਪੋਰਟਸ ਡੈਸਕ— ਪੂਰਵ ਬੱਲੇਬਾਜ਼ ਪੀਟਰ ਫੁਲਟਨ 30 ਮਈ ਤੋਂ ਇੰਗਲੈਂਡ ਐਂਡ ਵੇਲਸ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕੋਚ ਬਣਨਗੇ। ਉਹ ਮੌਜੂਦਾ ਬੱਲੇਬਾਜ਼ੀ ਕੋਚ ਕਰੇ ਮੈਕਮਿਲਨ ਦੀ ਜਗ੍ਹਾ ਲੈਣਗੇ।

ਕ੍ਰਿਕਇੰਫੋ ਨੇ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਦੇ ਹਵਾਲੇ ਤੋਂ ਦੱਸਿਆ, ਸਾਨੂੰ ਖੁਸ਼ੀ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਪੀਟ ਟੀਮ ਨਾਲ ਜੁੜਣਗੇ ਤੇ ਸਾਨੂੰ ਵਿਸ਼ਵਾਸ ਹੈ ਕਿ ਉਹ ਸਾਡੀ ਟੀਮ ਲਈ ਸਭ ਤੋਂ ਚੰਗੇ ਆਪਸ਼ਨ ਹੋਣਗੇ।PunjabKesari
ਸਟੀਡ ਨੇ ਕਿਹਾ, ਅਸੀਂ ਇਕ ਪ੍ਰੋਸੈਸ ਦੇ ਰਾਹੀਂ ਉਨ੍ਹਾਂ ਨੂੰ ਚੁਣਿਆ। ਪ੍ਰੌਸੈਸ ਦੇ ਦੌਰਾਨ ਸਾਰੇ ਉਮੀਦਵਾਰਾਂ ਦਾ ਆਕਲਨ ਕੀਤਾ ਗਿਆ ਤੇ ਇਸ 'ਚ ਸਾਡੇ ਬਿਹਤਰੀਨ ਖਿਡਾਰੀਆਂ ਨੇ ਵੀ ਸਾਡੀ ਮਦਦ ਕੀਤੀ। ਪੀਟ ਨੂੰ ਸਪੱਸ਼ਟ ਰੂਪ ਨਾਲ ਬੱਲੇਬਾਜ਼ੀ ਦੀ ਚੰਗੀ ਸਮਝ ਹੈ ਤੇ ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਉਹ ਕਿਵੇਂ ਸਾਡੇ ਟਾਪ ਬੱਲੇਬਾਜ਼ਾਂ ਦੀ ਮਦਦ ਕਰਣਗੇ। ਉਨ੍ਹਾਂ ਨੇ ਨਿਊਜ਼ੀਲੈਂਡ ਦੀ ਅੰਡਰ-19 ਟੀਮ ਤੇ ਸਾਡੇ ਵਿੰਟਰ ਟ੍ਰੇਨਿੰਗ ਟੀਮ ਦੇ ਨਾਲ ਆਪਣੇ ਕੋਚਿੰਗ ਦੇ ਹੁਨਰ ਨੂੰ ਵਿਖਾਇਆ ਹੈ।PunjabKesari

 


Related News