ਆਈ. ਪੀ. ਐੱਲ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਦੌਰਾਨ ਧੋਨੀ ਨੇ ਦਿਖਾਇਆ ਬੱਲੇ ਦਾ ਦਮ

03/23/2018 8:47:08 PM

ਨਵੀਂ ਦਿੱਲੀ— ਅਗਲੇ ਮਹੀਨੇ ਦੀ 7 ਤਾਰੀਖ ਤੋਂ ਇਕ ਵਾਰ ਫਿਰ ਤੋਂ ਕ੍ਰਿਕਟ ਦੇ ਮੇਲੇ ਆਈ.ਪੀ.ਐੱਲ. ਦੀ ਸ਼ੁਰੂਆਤ ਹੋਣ ਵਾਲੀ ਹੈ। 7 ਅਪ੍ਰੈਲ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨ ਅਤੇ ਦੋ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰਕਿੰਗਜ ਦੀ ਟੱਕਰ ਨਾਲ ਹੋਵੇਗਾ।
ਦੋ ਸਾਲ ਦਾ ਬੈਨ ਝੱਲਣ ਤੋਂ ਬਾਅਦ ਚੇਨਈ ਅਤੇ ਰਾਜਸਥਾਨ ਦੀਆਂ ਟੀਮਾਂ ਟੂਰਨਾਮੈਂਟ 'ਚ ਵਾਪਸੀ ਕਰ ਰਹੀਆਂ ਹਨ। ਚੇਨਈ ਦੀ ਟੀਮ ਨੇ ਇਕ ਵਾਰ ਫਿਰ ਆਪਣੇ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਭਰੋਸਾ ਜਿਤਾਇਆ ਹੈ ਅਤੇ ਉਸ ਦੇ ਸੀਜ਼ਨ 11 ਲਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ।


ਚੇਨਈ ਟੀਮ ਦੇ ਖਿਡਾਰੀ ਹੁਣ ਅਗਲੇ ਸੀਜ਼ਨ ਲਈ ਆਪਣੀਆਂ ਤਿਆਰੀਆਂ 'ਚ ਲੱਗ ਗਏ ਹਨ। ਇਸ ਮੌਕੇ 'ਤੇ ਕਪਤਾਨ ਧੋਨੀ ਤੋਂ ਇਲਾਵਾ ਸੁਰੇਸ਼ ਰੈਨਾ, ਰਵਿਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਹਰਭਜਨ ਸਿੰਘ, ਸ਼ਾਰਦੂਲ ਠਾਕੁਰ, ਮੁਰਲੀ ਵਿਜੈ ਜਿਹੈ ਖਿਡਾਰੀ ਵੀ ਟੀਮ ਦੇ ਨਾਲ ਜੁੜ ਗਏ ਹਨ।
ਪਰ ਟੀਮ ਨਾਲ ਜੁੜਨ ਜੇ ਨਾਲ ਹੀ ਪਹਿਲਾਂ ਕਪਤਾਨ ਧੋਨੀ ਆਪਣੇ ਬੱਲੇ ਦੀ ਧਾਰ ਪਰਖਣ ਲਈ ਮੈਦਾਨ 'ਤੇ ਉਤਰ ਗਿਆ। ਪਿਛਲੇ ਕੁਝ ਸਮੇਂ ਤੋਂ ਧੋਨੀ ਦੀ ਬੱਲੇਬਾਜ਼ੀ ਨੂੰ ਲੈ ਕੇ ਉਸ ਨੂੰ ਆਲੋਚਨਾ ਝੱਲਣੀ ਪਈ ਸੀ ਪਰ ਧੋਨੀ ਨੇ ਟੇਨ 'ਚ ਅਭਿਆਸ ਦੌਰਾਨ ਇਕ ਇਸ ਤਰ੍ਹਾਂ ਦਾ ਸ਼ਾਟ ਖੇਡਿਆ ਜਿਸ ਨਾਲ ਉਸ ਦੀ ਬੱਲੇਬਾਜ਼ੀ ਨੂੰ ਲੈ ਕੇ ਸ਼ੰਕਾ ਘੱਟ ਹੋ ਸਕਦੀ ਹੈ।
ਵੀਰਵਾਰ ਨੂੰ ਚੇਨਈ ਸੁਪਰ ਕਿੰਗਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੋ ਵੀਡੀਓ ਸ਼ੇਅਰ ਕੀਤੀਆਂ ਜਿਸ 'ਚ ਧੋਨੀ ਅੱਗੇ ਵਧ ਕੇ ਸ਼ਾਟ ਖੇਡਦੇ ਹੋਏ ਦਿਖਾਈ ਦੇ ਰਿਹਾ ਹੈ। ਧੋਨੀ ਅਕਸਰ ਆਪਣੇ ਵੱਡੇ ਸ਼ਾਟ ਖੇਡਣ ਲਈ ਜਾਣਿਆ ਜਾਂਦਾ ਹੈ ਅਤੇ ਜੇਕਰ ਇਸ ਸੀਜ਼ਨ 'ਚ ਆਪਣੀ ਟੀਮ ਲਈ ਉਸ ਦਾ ਬੱਲਾ ਚੱਲਿਆ ਤਾਂ ਫਿਰ ਚੇਨਈ ਨੂੰ ਇਕ ਹੋਰ ਖਿਤਾਬ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।


Related News