200ਵੀਂ ਟੈਸਟ ਵਿਕਟ ਹਾਸਲ ਕਰਕੇ ਇਸ ਤੇਜ਼ ਗੇਂਦਬਾਜ਼ ਨੇ ਤੋੜਿਆ ਵੱਡਾ ਰਿਕਾਰਡ
Saturday, Dec 28, 2019 - 06:14 PM (IST)

ਸਪੋਰਟਸ ਡੈਸਕ— ਮੇਲਬਰਨ 'ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਖਿਲਾਫ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਮੈਚ 'ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਇਤਿਹਾਸ ਰਚਿਆ ਹੈ। ਨਿਊਜ਼ੀਲੈਂਡ ਦੀ ਬੱਲੇਬਾਜ਼ ਭਲੇ ਹੀ ਛਾਪ ਛੱਡਣ 'ਚ ਨਾਕਾਮ ਰਹੇ ਹੋਣ ਪਰ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਇਸ ਮੈਚ ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਆਸਟਰੇਲੀਆ ਦੇ ਹੀ ਸਾਬਕਾ ਤੇਜ਼ ਗੇਂਦਬਾਜ ਮਿਸ਼ੇਲ ਜਾਨਸਨ ਦਾ ਰਿਕਾਰਡ ਤੋੜਿਆ।
ਨਿਊਜ਼ੀਲੈਂਡ ਵਲੋਂ ਸਭ ਤੋਂ ਤੇਜ਼ 200 ਵਿਕਟਾਂ ਲੈਣ ਵਾਲਾ ਬਣਿਆ ਦੂਜਾ ਗੇਂਦਬਾਜ਼
ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਨੀਲ ਵੈਗਨਰ ਟੈਸਟ 'ਚ ਨਿਊਜ਼ੀਲੈਂਡ ਲਈ ਸਭ ਤੋਂ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਰਿਚਰਡ ਹੇਡਲੀ ਦਾ ਨਾਂ ਸੀ। ਵੇਗਨਰ ਨੇ ਇਹ ਮੁਕਾਮ ਮੇਲਬਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) 'ਤੇ ਆਸਟਰੇਲੀਆ ਖਿਲਾਫ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਸਟੀਵ ਸਮਿਥ ਨੂੰ ਆਊਟ ਕਰ ਹਾਸਲ ਕੀਤਾ। ਹੇਡਲੀ ਨੇ 44 ਟੈਸਟ ਮੈਚਾਂ 'ਚ 200 ਵਿਕਟਾਂ ਲਈਆਂ ਸਨ ਜਦ ਕਿ ਵੈਗਨਰ ਨੇ 46ਵੇਂ ਟੈਸਟ 'ਚ ਇਹ ਮੁਕਾਮ ਹਾਸਲ ਕਰ ਲਿਆ। ਵੇਗਨਰ ਤੋਂ ਪਿੱਛੇ ਟਰੇਂਟ ਬੋਲਟ ਹਨ, ਜਿਨ੍ਹਾਂ ਨੇ 52 ਮੈਚਾਂ 'ਚ 200 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਟਿਮ ਸਾਊਦੀ ਅਤੇ ਕ੍ਰਿਸ ਕੇਰੰਸ ਨੇ ਕ੍ਰਮਵਾਰ : 56 ਅਤੇ 58 ਮੈਚਾਂ 'ਚ ਇਹ ਉਪਲਬੱਧੀ ਹਾਸਲ ਕੀਤੀ ਸੀ।
Neil Wagner today became the second fastest New Zealand bowler to reach 200 Test wickets!#AUSvNZ pic.twitter.com/sHvhj6r2As
— ICC (@ICC) December 28, 2019
ਸਭ ਤੋਂ ਤੇਜ਼ ਟੈਸਟ 200 ਵਿਕਟਾਂ
ਇਸ ਤੋਂ ਇਲਾਵਾ ਵੇਗਨਰ ਸਭ ਤੋਂ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲਾ ਦੁਨੀਆ ਦਾ ਦੂਜਾ ਖੱਬੇ ਹੱਥ ਦੇ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਭਾਰਤ ਦੇ ਸਪਿਨਰ ਰਵਿੰਦਰ ਜਡੇਜਾ ਨੇ ਵੀ 44 ਮੈਚਾਂ 'ਚ 200 ਵਿਕਟਾਂ ਲਈਆਂ ਸਨ।