NZ vs PAK : ਸੱਟ ਦਾ ਸ਼ਿਕਾਰ ਵੈਗਨਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਨਿਊਜ਼ੀਲੈਂਡ ਟੀਮ ’ਚ ਜਗ੍ਹਾ

Friday, Jan 01, 2021 - 02:00 PM (IST)

NZ vs PAK : ਸੱਟ ਦਾ ਸ਼ਿਕਾਰ ਵੈਗਨਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਨਿਊਜ਼ੀਲੈਂਡ ਟੀਮ ’ਚ ਜਗ੍ਹਾ

ਸਪੋਰਟਸ ਡੈਸਕ— ਪਾਕਿਸਤਾਨ ਖ਼ਿਲਾਫ਼ ਐਤਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਕ੍ਰਿਕਟ ਲਈ ਸੱਟ ਦਾ ਸ਼ਿਕਾਰ ਤੇਜ਼ ਗੇਂਦਬਾਜ਼ ਨੀਲ ਵੈਗਨਰ ਦੀ ਜਗ੍ਹਾ ਮੈਟ ਹੈਨਰੀ ਨੂੰ ਨਿਊਜ਼ੀਲੈਂਡ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਵੈਗਨਰ ਨੂੰ ਪਹਿਲੇ ਟੈਸਟ ’ਚ ਬੱਲੇਬਾਜ਼ੀ ਦੇ ਦੌਰਾਨ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਦਾ ਯਾਰਕਰ ਲੱਗਾ ਸੀ ਜਿਸ ਨਾਲ ਉਸ ਦੇ ਸੱਜੇ ਪੈਰ ਦੀਆਂ ਚੌਥੀ ਤੇ ਪੰਜਵੀਂ ਉਂਗਲਾਂ ’ਚ ਫ਼੍ਰੈਕਚਰ ਹੋ ਗਿਆ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਇਕ ਬਿਆਨ ’ਚ ਕਿਹਾ ਕਿ ਵੈਗਨਰ ਨੂੰ ਠੀਕ ਹੋਣ ’ਚ 6 ਹਫ਼ਤੇ ਲੱਗਣਗੇ।

PunjabKesari

ਵੈਗਨਰ ਨੇ ਮਹੱਤਵਪੂਰਨ ਪਲਾਂ ’ਚ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਟੀਮ ਨੂੰ ਮੈਚ ’ਚ 101 ਨਾਲ ਜਿੱਤ ਦੇ ਨਾਲ ਇਤਿਹਾਸ ’ਚ ਪਹਿਲੀ ਵਾਰ ਆਈ. ਸੀ. ਸੀ. ਟੈਸਟ ਰੈਂਕਿੰਗ ’ਚ ਚੋਟੀ ’ਤੇ ਆਉਣ ’ਚ ਮਦਦ ਮਿਲੀ। ਵੈਗਨਰ ਦੀ ਟੀਮ ਨੇ ਮਾਊਂਟ ਮੋਂਗਾਨੁਈ ’ਚ ਪਹਿਲੇ ਟੈਸਟ ’ਚ ਪੈਰ ਦੇ ਅੰਗੂਠੇ ਦੀ ਸੱਟ ਦੇ ਬਾਵਜੂਦ 49 ਓਵਰ ਪਾਏ ਤੇ ਚਾਰ ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਪਹਿਲਾ ਟੈਸਟ 101 ਦੌੜਾਂ ’ਤੇ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ।


author

Tarsem Singh

Content Editor

Related News