ਨੀਰਜ ਚੋਪੜਾ ਨੇ ਜਿੱਤਿਆ ਲੁਸਾਨੇ ਡਾਇਮੰਡ ਲੀਗ ਖ਼ਿਤਾਬ, ਸੱਟ ਤੋਂ ਬਾਅਦ ਕੀਤੀ ਜੇਤੂ ਵਾਪਸੀ

Saturday, Jul 01, 2023 - 02:22 AM (IST)

ਨੀਰਜ ਚੋਪੜਾ ਨੇ ਜਿੱਤਿਆ ਲੁਸਾਨੇ ਡਾਇਮੰਡ ਲੀਗ ਖ਼ਿਤਾਬ, ਸੱਟ ਤੋਂ ਬਾਅਦ ਕੀਤੀ ਜੇਤੂ ਵਾਪਸੀ

ਲੁਸਾਨੇ (ਏ.ਐੱਨ.ਆਈ.)– ਸੱਟ ਕਾਰਨ ਇਕ ਮਹੀਨੇ ਬਾਅਦ ਵਾਪਸੀ ਕਰ ਰਹੇ ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ 2023 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਉਸ ਨੇ 87.66 ਮੀਟਰ ਤਕ ਜੈਵਲਿਨ ਸੁੱਟ ਕੇ ਲਗਾਤਾਰ ਦੂਜੀ ਵਾਰ ਪੋਡੀਅਮ ’ਤੇ ਜਗ੍ਹਾ ਬਣਾਈ। ਭਾਰਤ ਦੇ 25 ਸਾਲਾ ਚੋਪੜਾ ਨੇ 5 ਮਈ ਨੂੰ ਡਾਇਮੰਡ ਲੀਗ ਦੇ ਦੋਹਾ ਗੇੜ ਵਿਚ ਸ਼ਾਨਦਾਰ ਸ਼ੁਰੂਆਤ ਕਰਕੇ ਕਰੀਅਰ ਦੀ ਸਰਵਸ੍ਰੇਸ਼ਠ 88.67 ਮੀਟਰ ਦੀ ਥ੍ਰੋਅ ਸੁੱਟੀ ਪਰ ਉਸ ਤੋਂ ਬਾਅਦ ਉਸਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਗਿਆ ਸੀ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਦੀ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਿਹਾ।

ਇਹ ਖ਼ਬਰ ਵੀ ਪੜ੍ਹੋ - ਮੁੰਬਈ ਹਵਾਈ ਅੱਡੇ 'ਤੇ ਕਰੋੜਾਂ ਦੇ ਨਸ਼ੇ ਨਾਲ ਫੜਿਆ ਗਿਆ ਅਫ਼ਰੀਕੀ, ਤਸਕਰੀ ਦਾ ਤਰੀਕਾ ਜਾਣ ਰਹਿ ਜਾਓਗੇ ਹੈਰਾਨ

ਨੀਰਜ ਦੀ ਪਹਿਲੀ ਕੋਸ਼ਿਸ਼ ਨੂੰ ਅਯੋਗ ਮੰਨਿਆ ਗਿਆ। ਜਰਮਨੀ ਦੇ ਜੂਲੀਅਨ ਵੈਬਰ ਨੇ 86.20 ਮੀਟਰ ਥ੍ਰੋਅ ਨਾਲ ਲੀਡ ਹਾਸਲ ਕੀਤੀ। ਪਹਿਲੇ ਦੌਰ ਦੇ ਅੰਤ 'ਤੇ ਨੀਰਜ ਚੋਟੀ ਦੇ ਤਿੰਨ ਐਥਲੀਟਾਂ 'ਚ ਵੀ ਨਹੀਂ ਸੀ। ਆਪਣੀ ਦੂਜੀ ਕੋਸ਼ਿਸ਼ ਵਿਚ ਨੀਰਜ ਨੇ 83.52 ਮੀਟਰ ਦਾ ਥ੍ਰੋਅ ਸੁੱਟਿਆ। ਹਾਲਾਂਕਿ, ਰਾਊਂਡ ਦੋ ਦੇ ਅੰਤ ਵਿਚ ਜੂਲੀਅਨ ਅਜੇ ਵੀ ਬੜ੍ਹਤ ਵਿਚ ਸੀ। ਨੀਰਜ ਨੇ ਆਪਣੀ ਰੈਂਕਿੰਗ 'ਚ ਸੁਧਾਰ ਦਿਖਾਇਆ ਤੇ ਤੀਜੇ ਨੰਬਰ 'ਤੇ ਪਹੁੰਚ ਗਿਆ।

ਇਹ ਖ਼ਬਰ ਵੀ ਪੜ੍ਹੋ - ਰਾਘਵ ਚੱਢਾ ਨਾਲ ਅੰਮ੍ਰਿਤਸਰ ਪਹੁੰਚੀ ਪਰਿਣੀਤੀ ਚੋਪੜਾ, ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ

ਨੀਰਜ ਨੇ ਤੀਜੀ ਕੋਸ਼ਿਸ਼ 'ਚ 85.02 ਮੀਟਰ ਦੀ ਥ੍ਰੋਅ ਨਾਲ ਦੂਜਾ ਨੰਬਰ ਹਾਸਲ ਕੀਤਾ। ਤੀਜੇ ਦੌਰ ਦੇ ਅੰਤ 'ਚ ਉਹ ਦੂਜੇ ਨੰਬਰ 'ਤੇ ਸੀ। ਜੂਲੀਅਨ ਨੇ ਅਜੇ ਵੀ 86.20 ਮੀਟਰ ਥਰੋਅ ਨਾਲ ਬੜ੍ਹਤ ਬਣਾਈ ਹੋਈ ਸੀ। ਭਾਰਤੀ ਐਥਲੀਟ ਦੀ ਚੌਥੀ ਕੋਸ਼ਿਸ਼ ਨੂੰ ਅਵੈਧ ਮੰਨਿਆ ਗਿਆ। ਹਾਲਾਂਕਿ ਚੌਥੇ ਗੇੜ ਦੇ ਅੰਤ 'ਚ ਨੀਰਜ ਦੂਜੇ ਨੰਬਰ 'ਤੇ ਸੀ। 

ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼

ਨੀਰਜ ਦੀ 'ਗੋਲਡਨ ਆਰਮ' ਨੇ ਪੰਜਵੀਂ ਕੋਸ਼ਿਸ਼ 'ਚ 87.66 ਮੀਟਰ ਦੀ ਥ੍ਰੋਅ ਹਾਸਲ ਕਰਕੇ ਆਪਣਾ ਜਾਦੂ ਕੀਤਾ। ਇਸ ਨਾਲ ਉਹ ਪਹਿਲੇ ਨੰਬਰ 'ਤੇ ਪਹੁੰਚ ਗਿਆ। ਛੇਵੇਂ ਅਤੇ ਆਖ਼ਰੀ ਯਤਨ ਵਿਚ ਨੀਰਜ ਨੇ 84.15 ਮੀਟਰ ਦਾ ਥ੍ਰੋਅ ਸੁੱਟਿਆ। ਜੁਲੀਅਨ 87.03 ਮੀਟਰ ਦੀ ਥ੍ਰੋਅ ਨਾਲ ਦੂਜੇ ਸਥਾਨ 'ਤੇ ਰਹਿ ਗਿਆ ਤੇ ਇਸ ਤਰ੍ਹਾਂ 87.66 ਮੀਟਰ ਦੀ ਥ੍ਰੋਅ ਨਾਲ ਨੀਰਜ ਨੇ ਇਹ ਖ਼ਿਤਾਬ ਜਿੱਤ ਲਿਆ। 86.13 ਮੀਟਰ ਥ੍ਰੋਅ ਨਾਲ ਚੈੱਕ ਗਣਰਾਜ ਦਾ ਜੈਕਬ ਵਡਲੇਚ ਤੀਜੇ ਸਥਾਨ 'ਤੇ ਰਿਹਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News