ਨੀਰਜ ਚੋਪੜਾ ਇਕ-ਦੋ ਸਾਲ ’ਚ 93 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਸਕੇਗਾ : ਝਾਝਰੀਆ

Sunday, Aug 25, 2024 - 10:09 AM (IST)

ਨਵੀਂ ਦਿੱਲੀ– ਧਾਕੜ ਪੈਰਾ ਐਥਲੀਟ ਦੇਵੇਂਦ੍ਰ ਝਾਝਰੀਆ ਨੂੰ ਲੱਗਦਾ ਹੈ ਕਿ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਲਈ 90 ਮੀਟਰ ਦੂਰ ਜੈਵਲਿਨ ਸੱਟਣਾ ਸਿਰਫ ਸਮੇਂ ਦੀ ਗੱਲ ਹੈ ਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਉਹ ਇਕ ਜਾਂ ਦੋ ਸਾਲ ਵਿਚ 93 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਸਕਦਾ ਹੈ।
ਚੋਪੜਾ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੈਰਿਸ ਓਲੰਪਿਕ ਵਿਚ 89.45 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਤਮਗਾ ਜਿੱਤਿਆ ਸੀ। ਉਸ ਨੇ ਵੀਰਵਾਰ ਨੂੰ ਫਿਰ ਤੋਂ ਲੁਸਾਨੇ ਡਾਇਮੰਡ ਲੀਗ ਵਿਚ 89.49 ਮੀਟਰ ਦੀ ਥ੍ਰੋਅ ਨਾਲ ਦੂਜਾ ਸਥਾਨ ਹਾਸਲ ਕੀਤਾ। ਝਾਝਰੀਆ ਖੁਦ ਪੈਰਾ ਜੈਵਲਿਨ ਦਾ ਧਾਕੜ ਹੈ ਤੇ ਉਸ ਨੇ ਐੱਫ 46 ਸ਼੍ਰੇਣੀ ਵਿਚ ਦੋ ਪੈਰਾਲੰਪਿਕ ਸੋਨ ਤਮਗੇ ਜਿੱਤੇ ਹਨ।


Aarti dhillon

Content Editor

Related News