ਜਾਣੋ ਕੌਣ ਹੈ ਰੁਮੇਸ਼ ਪਥਿਰਾਗੇ ? ਜਿਸ ਨੇ ਨੀਰਜ਼ ਚੋਪੜਾ ਨੂੰ ਹਰਾ ਜਿੱਤਿਆ ਗੋਲਡ ਮੈਡਲ
Saturday, Aug 01, 2026 - 10:39 AM (IST)
ਸਪੋਰਟਸ ਡੈਸਕ : ਸ਼ੁੱਕਰਵਾਰ ਨੂੰ ਗਲਾਸਗੋ ਕਾਮਨਵੇਲਥ ਗੇਮਸ 2026 ਵਿੱਚ ਜੈਵਲਿਨ ਥ੍ਰੋ ਦਾ ਫਾਈਨਲ ਉਮੀਦਾਂ ਤੋਂ ਕੀਤੇ ਜ਼ਿਆਦਾ ਰੋਮਾਂਚਕ ਸਾਬਤ ਹੋਇਆ । ਦੁਨੀਆ ਦੇ ਦਿੱਗਜ ਜੈਕਲਿਨ ਥ੍ਰੋ ਸੁੱਟਣ ਵਾਲੇ ਖਿਡਾਰੀਆਂ ਵਿਚਾਲੇ ਸ਼੍ਰੀਲੰਕਾ ਦੇ ਨੌਜਵਾਨ ਖਿਡਾਰੀ ਰੁਮੇਸ਼ ਥਰੰਗਾ ਪਥਿਰਾਗੇ ਨੇ ਸਭ ਤੋਂ ਲੰਬੀ ਥ੍ਰੋ ਸੁੱਟਦੇ ਹੋਏ ਸੋਨ ਤਮਗਾ ਆਪਣੇ ਨਾਂ ਕਰ ਲਿਆ ।
23 ਸਾਲਾਂ ਰੁਮੇਸ਼ ਨੇ 89.75 ਮੀਟਰ ਦੀ ਲੰਮੀ ਥ੍ਰੋ ਕੀਤੀ । ਉੱਥੇ ਹੀ ਭਾਰਤ ਦੇ ਨੀਰਜ਼ ਚੋਪੜਾ 85.83 ਮੀਟਰ ਦੇ ਨਾਲ ਸਿਲਵਰ ਮੈਡਲ ਤਕ ਹੀ ਪਹੁੰਚ ਸਕੇ, ਜਦਕਿ ਭਾਰਤ ਦੇ ਹੀ ਯਸ਼ਵੀਰ ਸਿੰਘ ਨੇ 85.41 ਮੀਟਰ ਦਾ ਬਿਹਤਰੀਨ ਥ੍ਰੋ ਕਰਦੇ ਹੋਏ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ । ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਰੁਮੇਸ਼ ਦਾ ਪੂਰੇ ਫਾਈਨਲ ਵਿੱਚ ਸਿਰਫ ਇਕ ਥ੍ਰੋ ਘੱਟ ਰਿਹਾ , ਪਰ ਉਹ ਹੀ ਥ੍ਰੋ ਸਾਰੇ ਖਿਡਾਰੀਆਂ 'ਤੇ ਭਾਰੀ ਪੈ ਗਿਆ ।
ਰੁਮੇਸ਼ ਥਰੰਗਾ ਪਥਿਰਾਗੇ ਦੀ ਜਿੱਤ ਇਸ ਲਈ ਵੀ ਖਾਸ ਰਹੀ ਕਿਉਕਿ ਉਸ ਨੇ ਦੋ ਵਾਰ ਓਲੰਪਿਕ ਮੈਡਲਿਸਟ ਨੀਰਜ਼ ਚੋਪੜਾ, ਮੌਜੂਦਾ ਓਲੰਪਿਕ ਚੈਂਪੀਅਨ ਅਰਸ਼ਦ ਨਦੀਮ, ਮੌਜੂਦਾ ਵਿਸ਼ਵ ਚੈਪੀਅਨ ਕੇਸ਼ੋਰਨ ਵਾਲਕੋਟ ਅਤੇ ਸਾਬਕਾ ਵਿਸ਼ਵ ਚੈਪੀਅਨ ਐਡਰਸਨ ਪੀਟਰਸ ਜਿਹੈ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਿਆ । ਇਹ ਉਸ ਦੇ ਕਰੀਅਰ ਦਾ ਪਹਿਲਾ ਵੱਡਾ ਅੰਤਰਰਾਸ਼ਟਰੀ ਤਮਗਾ ਹੈ , ਪਰ ਇਸ ਦੇ ਉਲਟਫੇਰ ਨਹੀਂ ਕਿਹਾ ਜਾ ਸਕਦਾ ਕਿਉਕਿ 2026 ਦੇ ਸੀਜ਼ਨ ਵਿੱਚ ਰੁਮੇਸ਼ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ ਹੈ ।
What a moment ❤️.
— Amila Arachchige (@Im_amila) August 1, 2026
Our golden arm has delivered it .
He defeated his counterparts with a country mile.
A beast of a throw!
Truly a roaring moment ✌️👊💪.
Remember the name .
it's OUR GOLDEN BOY - RUMESH THARANGA 🫡. pic.twitter.com/xHTX2jnx4J
ਰੁਮੇਸ਼ ਥਰੰਗਾ ਪਥਿਰਾਗੇ ਨੇ ਮਈ ਵਿੱਚ ਡਾਇਮੰਡ ਲੀਗ ਵਿੱਚ 92.62 ਮੀਟਰ ਦੀ ਥ੍ਰੋ ਸੁੱਟ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵਲ ਖਿੱਚ ਲਿਆ ਸੀ। ਉਹ 2026 ਸੀਜ਼ਨ ਵੀੱਚ 90 ਮੀਟਰ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਜੈਵਲਿਨ ਥ੍ਰੋ ਖਿਡਾਰੀ ਬਣਿਆ ਸੀ । ਇਹ ਹੀ ਕਾਰਨ ਸੀ ਕਿ ਉਸ ਨੂੰ ਕਾਮਨਵੇਲਥ ਗੇਮਸ ਦਾ ਸਭ ਤੋਂ ਵੱਡਾ ਦਾਅਵੇਦਾਰ ਅਤੇ ਉਸ ਨੇ ਇਸ ਭਰੋਸੇ ਨੂੰ ਸਹੀ ਸਾਬਤ ਕੀਤਾ ।
ਫਾਈਨਲ ਤੋਂ ਪਹਿਲਾ ਹੀ ਨੀਰਜ਼ ਚੋਪੜਾ ਨੇ ਰੁਮੇਸ਼ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ 'ਉਹ ਬਹੁਤ ਵਧੀਆ ਖਿਡਾਰੀ ਹੈ ਤੇ ਮੇਰਾ ਦੋਸਤ ਵੀ ਹੈ । ਇਸ ਸਾਲ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਸ਼੍ਰੀਲੰਕਾ ਦੇ ਲਈ ਉਸਦਾ ਵਧੀਆ ਕਰਨਾ ਖੁਸ਼ੀ ਦੀ ਗੱਲ ਹੈ । ਨੀਰਜ਼ ਦੀ ਇਹ ਗੱਲ ਫਾਈਨਲ ਵਿੱਚ ਸੱਚ ਸਾਬਤ ਹੋਈ , ਜਦਕਿ ਰੁਮੇਸ਼ ਨੇ ਗੋਲਡ ਜਿੱਤ ਕੇ ਇਤਿਹਾਸ ਰੱਚ ਦਿੱਤਾ ।
