IND vs BAN : ਵਿਸ਼ਵ ਕੱਪ 'ਚ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ

06/23/2024 2:15:23 PM

ਸਪੋਰਟਸ ਡੈਸਕ— ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਐਂਟੀਗੁਆ 'ਚ ਟੀ-20 ਵਿਸ਼ਵ ਕੱਪ 2024 ਦੇ ਸੁਪਰ ਅੱਠ ਮੈਚ 'ਚ ਬੰਗਲਾਦੇਸ਼ ਖਿਲਾਫ 37 ਦੌੜਾਂ ਬਣਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਟੂਰਨਾਮੈਂਟ ਦੇ ਮੌਜੂਦਾ ਐਡੀਸ਼ਨ 'ਚ ਖਰਾਬ ਪ੍ਰਦਰਸ਼ਨ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਕੋਹਲੀ ਨੇ ਬੰਗਲਾਦੇਸ਼ ਖਿਲਾਫ 28 ਗੇਂਦਾਂ 'ਚ ਤਿੰਨ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਕੋਹਲੀ ਹੁਣ ਟੀ-20 ਅਤੇ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 3000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਮੈਚ ਤੋਂ ਪਹਿਲਾਂ ਵਿਰਾਟ ਨੂੰ ਇਸ ਰਿਕਾਰਡ ਤੱਕ ਪਹੁੰਚਣ ਲਈ 35 ਦੌੜਾਂ ਦੀ ਲੋੜ ਸੀ।

ਦੇਖੋ ਅੰਕੜੇ-

ਟੀ-20 ਅਤੇ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ
1. ਵਿਰਾਟ ਕੋਹਲੀ: 3002 ਦੌੜਾਂ
2. ਰੋਹਿਤ ਸ਼ਰਮਾ: 2637 ਦੌੜਾਂ
3. ਡੇਵਿਡ ਵਾਰਨਰ: 2502 ਦੌੜਾਂ
4. ਸਚਿਨ ਤੇਂਦੁਲਕਰ: 2278 ਦੌੜਾਂ
5. ਕੁਮਾਰ ਸੰਗਾਕਾਰਾ: 2193 ਦੌੜਾਂ

ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਵੀ ਵਿਰਾਟ ਨੂੰ ਆਪਣੇ ਬੱਲੇ ਤੋਂ ਦੌੜਾਂ ਨਾ ਬਣਾਉਂਦੇ ਦੇਖ ਕੇ ਪਰੇਸ਼ਾਨ ਨਜ਼ਰ ਆਏ। ਉਸ ਨੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਖੁਸ਼ ਨਹੀਂ ਹਾਂ। ਮੈਨੂੰ ਚੰਗਾ ਲੱਗੇਗਾ ਜੇਕਰ ਉਹ ਅੱਗੇ ਵਧਦਾ ਹੈ ਅਤੇ ਹੋਰ ਦੌੜਾਂ ਬਣਾਉਂਦਾ ਹੈ। ਪਰ ਹਾਂ, ਇਹ ਚੰਗਾ ਹੈ ਜਦੋਂ ਤੁਹਾਨੂੰ ਕਈ ਵਾਰ ਚੁਣੌਤੀ ਮਿਲਦੀ ਹੈ।

ਇੰਝ ਰਿਹਾ ਮੁਕਾਬਲਾ 
ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਹਾਰਦਿਕ ਪੰਡਯਾ ਦੀਆਂ 50 ਦੌੜਾਂ, ਵਿਰਾਟ ਦੀਆਂ 37 ਦੌੜਾਂ, ਰਿਸ਼ਭ ਪੰਤ ਦੀਆਂ 36 ਦੌੜਾਂ ਅਤੇ ਸ਼ਿਵਮ ਦੂਬੇ ਦੀਆਂ 34 ਦੌੜਾਂ ਦੀ ਮਦਦ ਨਾਲ 5 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ 146 ਦੌੜਾਂ ਹੀ ਬਣਾ ਸਕੀ ਅਤੇ 50 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਕੁਲਦੀਪ ਯਾਦਵ ਨੇ 3, ਬੁਮਰਾਹ ਅਤੇ ਅਰਸ਼ਦੀਪ ਨੇ 2-2 ਵਿਕਟਾਂ ਲਈਆਂ।


Tarsem Singh

Content Editor

Related News