ਮਨੀਸ਼ ਪਾਂਡੇ ਲਈ ਨਵਦੀਪ ਸੈਣੀ ਬਣੇ ਸ਼ੈਫ, ਬਣਾਇਆ ਇਹ ਸੁਪਰ ਪ੍ਰੋਟੀਨ ਡ੍ਰਿੰਕ (ਵੀਡੀਓ)
Saturday, Feb 01, 2020 - 12:50 PM (IST)

ਸਪੋਰਟਸ ਡੈਸਕ— ਦੂਜਾ ਸੁਪਰ ਓਵਰ ਜਿੱਤ ਕੇ ਟੀਮ ਇੰਡੀਆ ਨੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੁਕਾਬਲਾ ਆਪਣੇ ਨਾਂ ਕੀਤਾ ਅਤੇ ਸੀਰੀਜ਼ 'ਚ 4-0 ਦੀ ਅਜੇਤੂ ਬੜ੍ਹਤ ਬਣਾ ਲਈ। ਅਜਿਹੇ 'ਚ ਮੈਚ ਜਿੱਤਣ ਦੇ ਬਾਅਦ ਟੀਮ ਇੰਡੀਆ ਦੇ ਯੁਵਾ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਅਚਾਨਕ ਸ਼ੈੱਫ ਬਣ ਗਏ ਹਨ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
Navdeep Saini reveals his superfood as he makes fruit smoothie for @im_manishpandey.💪😎
— BCCI (@BCCI) February 1, 2020
Watch to know how it turned out. pic.twitter.com/J9PKsLCjaB
ਦਰਅਸਲ, ਬੀ. ਸੀ. ਸੀ. ਆਈ. ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਮੈਸੇਜ ਲਿਖਿਆ-ਇਕ ਸੁਪਰ ਫੂਡ ਤਿਆਰ ਕੀਤਾ ਜਾ ਰਿਹਾ ਹੈ ਮਨੀਸ਼ ਪਾਂਡੇ ਲਈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੈਣੀ ਇਕ ਫਰੂਟ ਸਮੂਦੀ ਬਣਾ ਰਹੇ ਹਨ ਜੋ ਕਿ ਬਹੁਤ ਹੀ ਹੈਲਦੀ ਹੈ। ਇਸ 'ਚ ਦੋ ਸਕੂਪ ਪ੍ਰੋਟੀਨ, ਇਕ ਕੇਲਾ, ਇਕ ਸੇਬ ਅਤੇ ਕੁਝ ਡਰਾਈ ਫਰੂਟ ਅਤੇ ਪਾਣੀ ਮਿਲਾਇਆ ਗਿਆ ਹੈ। ਨਵਦੀਪ ਸੈਣੀ ਵੱਲੋਂ ਤਿਆਰ ਇਸ ਸੁਪਰ ਡ੍ਰਿੰਕ ਨੂੰ ਮਨੀਸ਼ ਪਾਂਡੇ ਟੇਸਟ ਕਰਦੇ ਹਨ। ਇਸ ਤੋਂ ਬਾਅਦ ਉਹ ਇਸ ਸੁਪਰ ਡਿੰ੍ਰਕ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ਉਨ੍ਹਾਂ ਨੇ ਕਾਫੀ ਸਮੇਂ ਬਾਅਦ ਇੰਨਾ ਸ਼ਾਨਦਾਰ ਪ੍ਰੋਟੀਨ ਸ਼ੇਕ ਪੀਤਾ ਹੈ।
ਜ਼ਿਕਰਯੋਗ ਹੈ ਕਿ ਜੇਕਰ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਭਾਰਤੀ ਟੀਮ ਨੇ ਇਕ ਸਮੇਂ 6 ਵਿਕਟਾਂ 88 ਦੌੜਾਂ 'ਤੇ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਪਾਂਡੇ ਨੇ ਪਾਰੀ ਸੰਭਾਲ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਕੇ. ਐੱਲ. ਰਾਹੁਲ ਨੇ 26 ਗੇਂਦਾਂ 'ਚ 39 ਦੌੜਾਂ ਦਾ ਯੋਗਦਾਨ ਦਿੱਤਾ ਜਿਸ 'ਚ 3 ਛੱਕੇ ਅਤੇ ਦੋ ਚੌਕੇ ਸ਼ਾਮਲ ਸਨ।