ਆਨਲਾਈਨ ਨਿਸ਼ਾਨੇਬਾਜ਼ੀ ਗੇਮ ਸ਼ੁਰੂ ਕਰਨ ਲਈ MPL ਦੇ ਨਾਲ ਕੰਮ ਕਰ ਰਿਹਾ ਹੈ NRAI
Tuesday, May 18, 2021 - 08:31 PM (IST)
ਸਪੋਰਟਸ ਡੈਸਕ— ਭਾਰਤੀ ਰਾਸ਼ਟਰੀ ਰਾਈਫ਼ਲ ਸੰਘ (ਐੱਨ. ਆਰ. ਏ. ਆਈ.) ਨੇ ਨਿਸ਼ਾਨੇਬਾਜ਼ੀ ਖੇਡ ਦੇ ਮੋਬਾਇਲ ਫ਼ਾਰਮੈਟ ਨੂੰ ਤਿਆਰ ਕਰਨ ਲਈ ਆਨਲਾਈਨ ਗੇਮ ਮੰਚ ਮੋਬਾਇਲ ਪ੍ਰੀਮੀਅਰ ਲੀਗ (ਐੱਮ. ਪੀ. ਐੱਲ.) ਦੇ ਨਾਲ ਹੱਥ ਮਿਲਾਇਆ ਹੈ। ਐੱਨ. ਆਰ. ਏ. ਆਈ. ਨੇ ਉਮੀਦ ਜਤਾਈ ਕਿ ਇਸ ਨਾਲ ਵਰਚੁਅਲ ਦੁਨੀਆ ਦੇ ਬਾਹਰ ਅਸਲੀ ਖੇਡ ਲਈ ਲੋਕਾਂ ਵਿਚਾਲੇ ਦਿਲਚਸਪੀ ਜਗਾਉਣ ’ਚ ਮਦਦ ਮਿਲੇਗੀ।
ਇਸ ਗੇਮ ਨੂੰ 15 ਅਗਸਤ ਨੂੰ ਜਾਰੀ ਕਰਨ ਦੀ ਯੋਜਨਾ ਹੈ। ਇਹ ਸਿਮੁਲੇਟਰ ਸ਼ੈਲੀ ਦਾ ਅਹਿੰਸਕ ਨਿਸ਼ਾਨੇਬਾਜ਼ੀ ਗੇਮ ਹੋਵੇਗਾ ਜਿਸ ’ਚ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਦੀ ਸ਼ੈਲੀ ਦੇ ਟ੍ਰੈਪ ਤੇ ਸਕੀਟ ਫ਼ਾਰਮੈਟ ਹੋਣਗੇ। ਕੋਵਿਡ-19 ਵਿਚਾਲੇ ਜੇਕਰ ਮੁਮਕਿਨ ਹੋਇਆ ਤਾਂ ਐੱਨ. ਆਰ. ਏ. ਆਈ. ਆਜ਼ਾਦੀ ਦੇ ਦਿਹਾੜੇ ਦੇ ਆਸਪਾਸ ਹਾਈਬਿ੍ਰਡ ਟੂਰਨਾਮੈਂਟ ਦਾ ਆਯੋਜਨ ਕਰੇਗਾ ਜਿੱਥੋਂ ਸਰਵਸ੍ਰੇਸ਼ਠ ਵਰਚੁਅਲ ਨਿਸ਼ਾਨੇਬਾਜ਼ਾਂ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਨੂੰ ਭਾਰਤ ਲਈ ਪ੍ਰਸਿੱਧ ਨਿਸ਼ਾਨੇਬਾਜ਼ੀ ਚੈਂਪੀਅਨ ਟ੍ਰੇਨਿੰਗ ਦੇਣਗੇ।