ਰਾਸ਼ਟਰੀ ਖੇਡਾਂ : ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 3 ਸੋਨ ਤਮਗੇ

Tuesday, Feb 11, 2025 - 11:03 AM (IST)

ਰਾਸ਼ਟਰੀ ਖੇਡਾਂ : ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 3 ਸੋਨ ਤਮਗੇ

ਦੇਹਰਾਦੂਨ– 38ਵੀਆਂ ਰਾਸ਼ਟਰੀ ਖੇਡਾਂ ਵਿਚ ਸੋਮਵਾਰ ਨੂੰ ਇੱਥੇ ਪੰਜਾਬ ਦੇ ਖਿਡਾਰੀਆਂ ਨੇ ਦਾਅ ’ਤੇ ਲੱਗੇ 8 ਸੋਨ ਤਮਗਿਆਂ ਵਿਚੋਂ 3 ਆਪਣੇ ਨਾਂ ਕੀਤੇ। ਪੁਰਸ਼ ਸ਼ਾਟਪੁੱਟ ’ਚ ਰਾਸ਼ਟਰੀ ਰਿਕਾਰਡਧਾਰੀ ਪੰਜਾਬ ਦੇ ਤਜਿੰਦਰਪਾਲ ਸਿੰਘ ਤੂਰ ਨੇ 19.74 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ। ਪੰਜਾਬ ਦੇ ਪ੍ਰਭਕਿਰਪਾਲ ਸਿੰਘ ਨੇ 19.04 ਮੀਟਰ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਉੱਥੇ ਹੀ, ਪੰਜਾਬ ਦੀ ਨਿਹਾਰਿਕਾ ਵਸ਼ਿਸ਼ਟ ਨੇ 13.73 ਮੀਟਰ ਦੀ ਕੋਸ਼ਿਸ਼ ਨਾਲ ਮਹਿਲਾ ਟ੍ਰਿਪਲ ਜੰਪ ਦਾ ਸੋਨ ਤਮਗਾ ਜਿੱਤਿਆ। ਮਹਿਲਾ ਚਾਰ ਗੁਣਾ 400 ਮੀਟਰ ਰਿਲੇਅ ਦਾ ਸੋਨ ਤਮਗਾ ਰਮਨਦੀਪ ਕੌਰ, ਟਵਿੰਕਲ ਚੌਧਰੀ, ਕਿਰਣਪਾਲ ਕੌਰ ਤੇ ਰਸ਼ਦੀਪ ਕੌਰ ਦੀ ਪੰਜਾਬ ਦੀ ਟੀਮ ਦੇ ਨਾਂ ਰਿਹਾ।


author

Tarsem Singh

Content Editor

Related News